Home / ਖੇਡਾਂ / ‘ਭਾਰਤ ਰਤਨ’ ਤੇ ਪਹਿਲੇ ਹੱਕ ਧਿਆਨ ਚੰਦ ਦਾ:ਕੋਚ ਰਜਿੰਦਰ ਸਿੰਘ
‘ਭਾਰਤ ਰਤਨ’ ਤੇ ਪਹਿਲੇ ਹੱਕ ਧਿਆਨ ਚੰਦ ਦਾ:ਕੋਚ ਰਜਿੰਦਰ ਸਿੰਘ

‘ਭਾਰਤ ਰਤਨ’ ਤੇ ਪਹਿਲੇ ਹੱਕ ਧਿਆਨ ਚੰਦ ਦਾ:ਕੋਚ ਰਜਿੰਦਰ ਸਿੰਘ

ਮਹਾਨ ਹਾਕੀ ਖਿਡਾਰੀ ਮੇਜ਼ਰ ਧਿਆਨਚੰਦ ਨੂੰ ‘ਭਾਰਤ ਰਤਨ’ ਦੇਣ ਦੀ ਮੰਗ ਕਰਦੇ ਹੋਏ ਸਾਬਕਾ ਹਾਕੀ ਖਿਡਾਰੀਆਂ ਨੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਨਾ ਦਿੱਤੇ ਜਾਣਾ ਉਸ ਮਹਾਨ ਖਿਡਾਰੀ ਦਾ ਅਪਮਾਨ ਹੈ ਜਿਸ ਨੇ ਦੇਸ਼ ਨੂੰ ਗ਼ੁਲਾਮੀ ਦੇ ਦੌਰ ‘ਚ ਖੇਡ ਦੇ ਖੇਤਰ ‘ਚ ਕੌਮਾਂਤਰੀ ਪਛਾਣ ਦਿਵਾਈ ਸੀ। ਹਾਲ ਹੀ ‘ਚ ਕ੍ਰਿਕਟ ਤੋਂ ਸੰਨਿਆਸ ਲੈਣ ਵਾਲੇ ਚੈਂਪੀਅਨ ਕ੍ਰਿਕਟਰ ਤੇਂਦੁਲਕਰ ਨੂੰ ਉਨ੍ਹਾਂ ਦੇ 200ਵੇਂ ਅਤੇ ਆਖਰੀ ਟੈਸਟ ਤੋਂ ਤੁਰੰਤ ਬਾਅਦ ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ਦਿੱਤਾ ਗਿਆ। ਕਈ ਓਲੰਪੀਅਨਾਂ ਨੇ ਕਿਹਾ ਕਿ ਭਾਵੇਂ ਸਚਿਨ ਨੂੰ ਭਾਰਤ ਰਤਨ ਦੇ ਨਾਲ ‘ਖੇਡ ਮੰਤਰੀ’ ਬਣਾ ਦਿਓ ਪਰ ਪਹਿਲਾਂ ਇਹ ਪੁਰਸਕਾਰ ਧਿਆਨਚੰਦ ਨੂੰ ਦਿੱਤਾ ਜਾਣਾ ਚਾਹੀਦਾ ਹੈ ਜਿਸ ਨੇ ਮੁਲਕ ਦੇ ਖਾਤੇ ‘ਚ ਕਈ ਸੋਨ ਤਮਗੇ ਦਿੱਤੇ ਹਨ। ਭਾਰਤ ਦੇ ਸਾਬਕਾ ਹਾਕੀ ਕਪਤਾਨ ਪ੍ਰਗਟ ਸਿੰਘ ਨੇ ਕਿਹਾ ਕਿ ਮੇਜਰ ਧਿਆਨਚੰਦ ਦਾ ਖੇਡ ਦੇ ਖੇਤਰ ‘ਚ ਵੱਡਾ ਯੋਗਦਾਨ ਹੈ। ਇਸ ਮਹਾਨ ਖਿਡਾਰੀ ਨੇ ਉਸ ਸਮੇਂ ਮੁਲਕ ਨੂੰ ਕੌਮਾਂਤਰੀ ਪੱਧਰ ‘ਤੇ ਖੇਡ ਦੇ ਖੇਤਰ ਵਿਚ ਪਛਾਣ ਦਿਵਾਈ ਸੀ ਜਦੋਂ ਸਾਡਾ ਦੇਸ਼ ਗ਼ੁਲਾਮ ਸੀ। ਇਸ ਲਈ ਖੇਡ ਦੇ ਖੇਤਰ ਵਿਚ ਇਸ ਸਨਮਾਨ ਦਾ ਪਹਿਲਾ ਹੱਕ ਉਨ੍ਹਾਂ ਦਾ ਬਣਦਾ ਹੈ। ਖਿਡਾਰੀ ਤੋਂ ਵਿਧਾਇਕ ਬਣੇ ਪਰਗਟ ਨੇ ਕਿਹਾ ਕਿ ਸਚਿਨ ਨੂੰ ਇਹ ਸਨਮਾਨ ਦਿੱਤੇ ਜਾਣ ਦਾ ਮੈਂ ਵਿਰੋਧ ਨਹੀਂ ਕਰ ਰਿਹਾ ਹਾਂ। ਉਹ ਇਸ ਦੇ ਹੱਕਦਾਰ ਹਨ ਪਰ ਮੇਜਰ ਧਿਆਨ ਚੰਦ ਦਾ ਵੀ ਯੋਗਦਾਨ ਘੱਟ ਨਹੀਂ ਹੈ ਇਸ ਲਈ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਸਚਿਨ ਦੇ ਨਾਲ ਧਿਆਨ ਚੰਦ ਦੇ ਨਾਂ ਦਾ ਵੀ ਐਲਾਨ ਕਰ ਦੇਣਾ ਚਾਹੀਦਾ ਸੀ ਕਿਉਂਕਿ ਇਸ ਮਹਾਨ ਖਿਡਾਰੀ ਦਾ ਯੋਗਦਾਨ ਕਿਸੇ ਹੋਰ ਤੋਂ ਘੱਟ ਨਹੀਂ ਹੈ। ਦੂਜੇ ਪਾਸੇ ਭਾਰਤੀ ਹਾਕੀ ਟੀਮ ਦੇ ਸਾਬਕਾ ਕੋਚ ਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਹੋਰਨਾਂ ਦੀ ਗੱਲ ਨਹੀਂ ਜਾਣਦਾ ਪਰ ਮੇਜਰ (ਧਿਆਨਚੰਦ) ਨੂੰ ਇਹ ਪੁਰਸਕਾਰ ਜ਼ਰੂਰ ਮਿਲਣਾ ਚਾਹੀਦਾ ਸੀ। ਮੇਜਰ ਨੇ ਉਸ ਸਮੇਂ ਹਾਕੀ ‘ਚ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ ਜਦੋਂ ਮੁਲਕ ‘ਚ ਕ੍ਰਿਕਟ ਓਨਾ ਪ੍ਰਸਿੱਧ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਸਚਿਨ ਨੂੰ ਭਾਰਤ ਰਤਨ ਦੇ ਦਿਓ। ਉਹ ਹੱਕਦਾਰ ਹਨ। ਪਰ ਇਸ ‘ਤੇ ਮੇਜਰ ਦਾ ਅਧਿਕਾਰ ਸਭ ਤੋਂ ਪਹਿਲੇ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top