Home / ਮਨੋਰੰਜਨ / ਬਰੇਲੀ ਯੂਨੀਵਰਸਿਟੀ ਦੇਵੇਗੀ ਪ੍ਰਿਅੰਕਾ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ
ਬਰੇਲੀ ਯੂਨੀਵਰਸਿਟੀ ਦੇਵੇਗੀ ਪ੍ਰਿਅੰਕਾ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ

ਬਰੇਲੀ ਯੂਨੀਵਰਸਿਟੀ ਦੇਵੇਗੀ ਪ੍ਰਿਅੰਕਾ ਨੂੰ ਡਾਕਟਰੇਟ ਦੀ ਆਨਰੇਰੀ ਡਿਗਰੀ

ਮੁੰਬਈ — ਬਾਲੀਵੁੱਡ ਦੀ ਬਿਹਤਰੀਨ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਬਰੇਲੀ ਅੰਤਰਰਾਸ਼ਟਰੀ ਯੂਨੀਵਰਸਿਟੀ ਡਾਕਟਰੇਟ ਦੀ ਆਨਰੇਰੀ ਡਿਗਰੀ ਨਾਲ ਸਨਮਾਨਿਤ ਕਰੇਗੀ। ‘ਡੌਨ’, ‘ਫੈਸ਼ਨ’, ‘ਕ੍ਰਿਸ਼’ ਤੇ ‘ਦਿ ਜੰਗਲ ਬੁੱਕ’ ਵਰਗੀਆਂ ਮਸ਼ਹੂਰ ਫਿਲਮਾਂ ‘ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰ ਚੁੱਕੀ ਅਭਿਨੇਤਰੀ ਪ੍ਰਿਅੰਕਾ ਚੋਪੜਾ ਨੂੰ ਇਹ ਸਨਮਾਨ ਉਸ ਦੇ ਸਮਾਜਿਕ ਕੰਮਾਂ ‘ਚ ਰੁਚੀ ਨੂੰ ਦੇਖਦਿਆਂ ਦਿੱਤਾ ਜਾ ਰਿਹਾ ਹੈ।
ਅੰਤਰਰਾਸ਼ਟਰੀ ਪੱਧਰ ‘ਤੇ ਨਾਮ ਕਮਾ ਚੁੱਕੀ ਪ੍ਰਿਅੰਕਾ ਨੂੰ ਐਤਵਾਰ ਨੂੰ ਯੂਨੀਵਰਸਿਟੀ ਦੇ ਕੁਲਪਤੀ ਕੇਸ਼ਵ ਕੁਮਾਰ ਅਗਰਵਾਲ ਇਕ ਸਮਾਰੋਹ ਦੌਰਾਨ ਸਨਮਾਨਿਤ ਕਰਨਗੇ। ਇਸ ਸਮਾਰੋਹ ‘ਚ ਕੇਂਦਰ ਵਾਤਾਵਰਣ ਮੰਤਰੀ ਹਰਸ਼ ਵਰਧਨ ਤੇ ਉੱਤਰ ਪ੍ਰਦੇਸ਼ ਦੇ ਵਿੱਤ ਮੰਤਰੀ ਰਾਜੇਸ਼ ਅਗਰਵਾਲ ਮੌਜੂਦ ਰਹਿਣਗੇ। ਕੁਲਪਤੀ ਅਭਿਨੇਤਰੀ ਨੂੰ ਇਕ ਸਮਾਰਕ ਚਿੰਨ੍ਹ ਵੀ ਭੇਟ ਕਰਗੇ। ਪ੍ਰਿਅੰਕਾ ਲਗਭਗ 5 ਸਾਲਾਂ ਬਾਅਦ ਆਪਣੇ ਗ੍ਰਹਿ ਨਗਰ ਆ ਰਹੀ ਹੈ।
ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਨੇ ਕਿਹਾ, ‘ਸਮਾਜ ਲਈ ਪ੍ਰਿਅੰਕਾ ਜੋ ਕੰਮ ਕਰ ਰਹੀ ਹੈ, ਉਸ ਦੀ ਤਾਰੀਫ ਹੋਣ ਤੇ ਸਨਮਾਨ ਮਿਲਣ ਨਾਲ ਮੈਨੂੰ ਕਾਫੀ ਖੁਸ਼ੀ ਤੇ ਸੰਤੁਸ਼ਟੀ ਮਿਲਦੀ ਹੈ।’ ਦੱਸਣਯੋਗ ਹੈ ਕਿ ਪ੍ਰਿਅੰਕਾ ਚੋਪੜਾ ਪਿਛਲੇ ਕੁਝ ਸਾਲਾਂ ਤੋਂ ਸਮਾਜਿਕ ਕੰਮਾਂ ‘ਚ ਵੱਧ-ਚੜ੍ਹ ਕੇ ਹਿੱਸਾ ਲੈ ਰਹੀ ਹੈ। ਫਿਲਹਾਲ ਉਹ ਯੂਨੀਸੇਫ ਦੀ ਬ੍ਰਾਂਡ ਅੰਬੈਸਡਰ ਵੀ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top