Home / ਮਨੋਰੰਜਨ / ਪਰਦੇ ‘ਤੇ ਵਾਪਸੀ ਲਈ ਤਿਆਰ ਰਾਣੀ, ‘ਹਿਚਕੀ’ ਦਾ ਨਵਾਂ ਪੋਸਟਰ ਰਿਲੀਜ਼
ਪਰਦੇ ‘ਤੇ ਵਾਪਸੀ ਲਈ ਤਿਆਰ ਰਾਣੀ, ‘ਹਿਚਕੀ’ ਦਾ ਨਵਾਂ ਪੋਸਟਰ ਰਿਲੀਜ਼

ਪਰਦੇ ‘ਤੇ ਵਾਪਸੀ ਲਈ ਤਿਆਰ ਰਾਣੀ, ‘ਹਿਚਕੀ’ ਦਾ ਨਵਾਂ ਪੋਸਟਰ ਰਿਲੀਜ਼

ਮੁੰਬਈ — ਬਾਲੀਵੁੱਡ ਅਭਿਨੇਤਰੀ ਰਾਣੀ ਮੁਖਰਜੀ ਕਾਫੀ ਸਮੇਂ ਬਾਅਦ ਆਪਣੀ ਫਿਲਮ ‘ਹਿਚਕੀ’ ਨਾਲ ਵਾਪਸੀ ਕਰ ਰਹੀ ਹੈ। ਹਾਲ ਹੀ ‘ਚ ਫਿਲਮ ਦਾ ਇਕ ਨਵਾਂ ਪੋਸਟਰ ਰਿਲੀਜ਼ ਹੋਇਆ ਹੈ ਜਿਸ ‘ਚ ਰਾਣੀ ਮੁਖਰਜੀ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ। ਯਸ਼ਰਾਜ ਬੈਨਰ ਹੇਠ ਬਣ ਰਹੀ ਇਸ ਫਿਲਮ ਦਾ ਨਿਰਦੇਸ਼ਨ ਸਿਧਾਰਥ ਪੀ ਮਲਹੋਤਰਾ ਕਰ ਰਹੇ ਹਨ, ਜਦਕਿ ਨਿਰਮਾਤਾ ਮਨੀਸ਼ ਮਲਹੋਤਰਾ ਹਨ।

ਦੱਸਣਯੋਗ ਹੈ ਕਿ ਟਰੇਂਡ ਐਨਾਲਿਸਟ ਤਰਣ ਆਦਰਸ਼ ਨੇ ਟਵਿਟਰ ਅਕਾਊਂਟ ‘ਤੇ ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕੀਤਾ ਹੈ। ਇਸ ਫਿਲਮ ‘ਚ ਰਾਣੀ ਮੁਖਰਜੀ ਅਧਿਆਪਿਕਾ ਦੀ ਭੂਮਿਕਾ ‘ਚ ਦਿਖਾਈ ਦੇ ਰਹੀ ਹੈ। ਉਹ ਇਕ ਅਜਿਹੀ ਅਧਿਆਪਿਕਾ ਦੀ ਭੂਮਿਕਾ ਨਿਭਆ ਰਹੀ ਹੈ ਜਿਸਨੂੰ ਹਿਚਕੀ ਦੀ ਬੀਮਾਰੀ ਹੁੰਦੀ ਹੈ ਅਤੇ ਉਸਨੂੰ ਇਸ ਬੀਮਾਰੀ ਦੇ ਚਲਦੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਸਹਿਣ ਕਰਨੀਆਂ ਪੈਂਦੀਆਂ ਹਨ। ਇਹ ਫਿਲਮ 23 ਮਾਰਚ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top