Home / ਤਾਜ਼ਾ ਖਬਰਾਂ / ਪਤਨੀ ਤੇ ਸਹੁਰਿਆਂ ਤੋਂ ਤੰਗ ਨੌਜਵਾਨ ਵੱਲੋਂ ਫੇਸਬੁੱਕ ਉੱਤੇ ਲਾਈਵ ਖ਼ੁਦਕੁਸ਼ੀ
ਪਤਨੀ ਤੇ ਸਹੁਰਿਆਂ ਤੋਂ ਤੰਗ ਨੌਜਵਾਨ ਵੱਲੋਂ ਫੇਸਬੁੱਕ ਉੱਤੇ ਲਾਈਵ ਖ਼ੁਦਕੁਸ਼ੀ

ਪਤਨੀ ਤੇ ਸਹੁਰਿਆਂ ਤੋਂ ਤੰਗ ਨੌਜਵਾਨ ਵੱਲੋਂ ਫੇਸਬੁੱਕ ਉੱਤੇ ਲਾਈਵ ਖ਼ੁਦਕੁਸ਼ੀ

ਕਾਹਨੂੰਵਾਨ, ਪਿੰਡ ਨਾਨੋਵਾਲ ਜੀਂਦੜ ਦੇ ਇੱਕ ਨੌਜਵਾਨ ਨੇ ਆਪਣੇ ਘਰ ਵਿੱਚ ਫੇਸਬੁੱਕ ’ਤੇ ਲਾਈਵ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਅਤੇ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਪਰਮਜੀਤ ਸਿੰਘ ਅੰਮ੍ਰਿਤਸਰ ਵਿਆਹਿਆ ਹੋਇਆ ਸੀ ਅਤੇ ਬੀਤੀ 4 ਜਨਵਰੀ ਨੂੰ ਉਸ ਦੇ ਘਰ ਪੁੱਤਰ ਨੇ ਜਨਮ ਲਿਆ ਸੀ।
ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਅਤੇ ਭੈਣ ਅੰਮ੍ਰਿਤ ਕੌਰ ਨੇ ਦੱਸਿਆ ਕਿ ਪਰਮਜੀਤ ਸਿੰਘ ਕਰਨਾਟਕਾ ਵਿੱਚ ਕਰੇਨ ਅਪਰੇਟਰ ਸੀ। ਉਸ ਦੇ ਸਹੁਰਾ ਪਰਿਵਾਰ ਅਤੇ ਪਤਨੀ ਵੱਲੋਂ  ਘਰ ਵਿੱਚ ਅਕਸਰ ਕਲੇਸ਼ ਵਾਲਾ ਮਾਹੌਲ ਬਣਾਇਆ ਜਾਂਦਾ ਸੀ। ਪਰਮਜੀਤ ਸਿੰਘ ਦੀ ਪਤਨੀ ਬਲਜੀਤ ਕੌਰ ਦੇ ਬੱਚਾ ਪੈਦਾ ਹੋਣ ਵਾਲਾ ਸੀ ਤਾਂ ਉਸ ਦੇ ਮਾਪੇ ਉਸ ਨੂੰ ਆਪਣੇ ਨਾਲ ਲੈ ਕੇ ਗਏ ਹੋਏ ਸਨ। ਬੀਤੇ ਕੱਲ੍ਹ ਪਰਮਜੀਤ ਸਿੰਘ ਆਪਣੀ ਪਤਨੀ ਅਤੇ ਬੱਚੇ ਕੋਲੋਂ ਘਰ ਪਰਤਿਆ ਸੀ, ਪਰ ਰਾਤ ਕਰੀਬ 10 ਵਜੇ ਉਸ ਨੇ ਆਪਣੇ ਕਮਰੇ ’ਚ ਹੀ ਫੇਸਬੁੱਕ ’ਤੇ ਲਾਈਵ ਹੋ ਕੇ ਫਾਹਾ ਲੈ ਲਿਆ। ਇਸ ਤੋਂ ਪਹਿਲਾਂ ਉਸ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਲਾਈਵ ਹੁੰਦਿਆਂ ਕਿਹਾ ਕਿ ਸਹੁਰਾ ਪਰਿਵਾਰ ਅਤੇ ਪਤਨੀ ਵੱਲੋਂ ਪਾਏ ਜਾ ਰਹੇ ਮਾਨਸਿਕ ਦਬਾਅ ਕਾਰਨ ਉਹ ਆਪਣੀ ਜ਼ਿੰਦਗੀ ਖ਼ਤਮ ਕਰਨ ਦਾ ਫ਼ੈਸਲਾ ਲੈ ਰਿਹਾ ਹੈ। ਜਾਣਕਾਰੀ ਮਿਲਣ ’ਤੇ ਥਾਣਾ ਭੈਣੀ ਮੀਆਂ ਖਾਂ ਦੀ ਪੁਲੀਸ ਰਾਤ ਸਮੇਂ ਹੀ ਐੱਸਐੱਚਓ ਸਰਬਜੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕੀਤੀ। ਮ੍ਰਿਤਕ ਦੇ ਪਿਤਾ ਨੇ ਆਪਣੀ ਸ਼ਿਕਾਇਤ ਵਿੱਚ ਪਰਮਜੀਤ ਸਿੰਘ ਦੀ ਮੌਤ ਲਈ ਆਪਣੀ ਨੂੰਹ ਬਲਜੀਤ ਕੌਰ ਅਤੇ ਕੁੜਮ ਉਪਕਾਰ ਸਿੰਘ ਤੇ ਕੁੜਮਣੀ ਪਰਮਜੀਤ ਕੌਰ ਨੂੰ ਜ਼ਿੰਮੇਵਾਰ ਦੱਸਿਆ ਹੈ। ਮ੍ਰਿਤਕ ਦੇ ਪਿਤਾ ਦੇ ਬਿਆਨ ’ਤੇ ਮ੍ਰਿਤਕ ਦੀ ਪਤਨੀ, ਸਹੁਰਾ ਤੇ ਸੱਸ ਖ਼ਿਲਾਫ਼ ਥਾਣਾ ਭੈਣੀ ਖਾਂ ਵਿੱਚ ਧਾਰਾ 306 ਤੇ 34 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top