Home / ਖੇਡਾਂ / ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਲਈ ਇੰਗਲੈਂਡ ਦੀ ਟੀਮ ’ਚ ਸਟੋਕਸ, ਲਿਵਿੰਗਸਟੋਨ ਸ਼ਾਮਲ
ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਲਈ ਇੰਗਲੈਂਡ ਦੀ ਟੀਮ ’ਚ ਸਟੋਕਸ, ਲਿਵਿੰਗਸਟੋਨ ਸ਼ਾਮਲ

ਨਿਊਜ਼ੀਲੈਂਡ ਵਿਰੁੱਧ ਟੈਸਟ ਲੜੀ ਲਈ ਇੰਗਲੈਂਡ ਦੀ ਟੀਮ ’ਚ ਸਟੋਕਸ, ਲਿਵਿੰਗਸਟੋਨ ਸ਼ਾਮਲ

ਸਿਡਨੀ, ਹਰਫ਼ਨਮੌਲਾ ਵੇਨ ਸਟੋਕਸ ਨੂੰ ਨਿਊਜ਼ੀਲੈਂਡ ਦੇ ਟੈਸਟ ਦੌਰੇ ਲਈ ਇੰਗਲੈਂਡ ਦੀ 16 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ ਜਦੋਂ ਕਿ ਲੰਕਾਸ਼ਾਇਰ ਦੇ ਬੱਲੇਬਾਜ਼ ਲਿਆਮ ਲਵਿੰਗ ਸਟੋਨ ਟੀਮ ਵਿੱਚ ਨਵਾਂ ਚਿਹਰਾ ਹੋਵੇਗਾ। ਸਟੋਕਸ ਬ੍ਰਿਸਟਲ ਵਿੱਚ ਨਾਈਟ ਕਲੱਬ ਬਾਹਰ ਹੋਈ ਝੜਪ ਤੋਂ ਬਾਅਦ ਟੀਮ ਵਿੱਚੋਂ ਬਾਹਰ ਸੀ। ਤੇਜ਼ ਗੇਂਦਬਾਜ਼ ਮਾਰਕਵੁੱਡ ਨੇ ਸੱਟ ਤੋਂ ਬਾਅਦ ਵਾਪਸੀ ਕੀਤੀ ਹੈ। ਐਸ਼ੇਜ਼ ਲੜੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਨਾ ਕਰਨ ਵਾਲੇ ਮੋਈਨ ਅਲੀ, ਜੇਮਜ਼ ਵਿੰਸ ਅਤੇ ਮਾਰਕ ਸਟੋਨਮੈਨ ਨੂੰ ਵੀ ਟੀਮ ਵਿੱਚ ਬਰਕਰਾਰ ਰੱਖਿਆ ਗਿਆ ਹੈ। ਉੱਥੇ ਗੈਰੀਬੇਲੈਂਸ, ਜੈਕ ਬਾਲ ਅਤੇ ਟੌਮ ਕੁਰੇਨ ਨੂੰ ਬਾਹਰ ਕਰ ਦਿੱਤਾ ਗਿਆ ਹੈ। ਇੰਗਲੈਂਡ ਦੀ ਟੀਮ ਨਿਊਜ਼ੀਲੈਂਡ ਵਿੱਚ 22 ਮਾਰਚ ਤੋਂ ਦੋ ਟੈਸਟ ਖੇਡੇਗੀ। ਇੰਗਲੈਂਡ ਦੀ ਟੀਮ ਇਸ ਪ੍ਰਕਾਰ ਹੈ: ਕਪਤਾਨ: ਜੋ ਰੂਟ, ਮੋਈਨ ਅਲੀ, ਜੇਮਜ਼ ਐਂਡਰਸਨ, ਜਾਨੀ ਵੇਅਰਸਟਾ, ਸਟੁਅਰਟ ਬਰੌਡ, ਅਲਿਸਟੇਅਰ ਕੁੱਕ, ਮਾਸਨ ਕਰੇਨ, ਵੇਨ ਫੋਕਸ, ਲਿਆਮ ਲਵਿੰਗ ਸਟੋਨ, ਡੇਵਿਡ ਮਾਲਾਨ, ਕਰੇਗ ਓਵਰਟਨ, ਬੇਨ ਸਟੋਕਸ, ਮਾਰਕਸਟੋਨਮੈਨ, ਜੇਮਜ ਵਿੰਸ, ਕ੍ਰਿਸ ਵੋਕਸ ਤੇ ਮਾਰਕ ਵੁੱਡ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top