Home / ਤਾਜ਼ਾ ਖਬਰਾਂ / ਧਵਨ ਨੇ ਝਾਅ ਨੂੰ ਤਿੱਖਾ ਪੱਤਰ ਲਿਖ ਕੇ ਟੰਡਨ ਵਿਰੁੱਧ ਖੋਲ੍ਹਿਆ ਮੋਰ
ਧਵਨ ਨੇ ਝਾਅ ਨੂੰ ਤਿੱਖਾ ਪੱਤਰ ਲਿਖ ਕੇ ਟੰਡਨ ਵਿਰੁੱਧ ਖੋਲ੍ਹਿਆ ਮੋਰ

ਧਵਨ ਨੇ ਝਾਅ ਨੂੰ ਤਿੱਖਾ ਪੱਤਰ ਲਿਖ ਕੇ ਟੰਡਨ ਵਿਰੁੱਧ ਖੋਲ੍ਹਿਆ ਮੋਰ

ਚੰਡੀਗੜ੍ਹ, ਭਾਜਪਾ ਚੰਡੀਗੜ੍ਹ ਦੇ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਮੋਹਨ ਧਵਨ ਨੇ ਸੰਸਦ ਮੈਂਬਰ ਕਿਰਨ ਖੇਰ ਤੇ ਸਾਬਕਾ ਸੰਸਦ ਮੈਂਬਰ ਸਤਪਾਲ ਜੈਨ ਦੇ ਧੜੇ ਦੇ ਦੇਵੇਸ਼ ਮੋਦਗਿਲ ਦੇ ਮੇਅਰ ਬਣਦਿਆਂ ਹੀ ਚੰਡੀਗੜ੍ਹ ਭਾਜਪਾ  ਪ੍ਰਧਾਨ ਸੰਜੇ ਟੰਡਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਸ੍ਰੀ ਧਵਨ ਨੇ ਭਾਜਪਾ ਚੰਡੀਗੜ੍ਹ ਦੇ ਇੰਚਾਰਜ ਪ੍ਰਭਾਤ ਝਾਅ ਨੂੰ ਤਿੱਖੀ ਸੁਰ ਵਿਚ ਲਿਖੇ ਲੰਮੇ-ਚੌੜੇ ਪੱਤਰ ਵਿਚ ਜਿਥੇ ਪਿਛਲੇ ਸੱਤ ਸਾਲਾਂ ਦੀਆਂ ਘਟਨਾਵਾਂ ਦਾ ਜ਼ਿਕਰ ਕਰਕੇ ਸ੍ਰੀ ਟੰਡਨ ਉਤੇ ਗੰਭੀਰ ਦੋਸ਼ ਲਾਏ ਹਨ, ਉਥੇ ਉਨ੍ਹਾਂ ਸ੍ਰੀ ਝਾਅ ਸਮੇਤ ਚੰਡੀਗੜ੍ਹ ਭਾਜਪਾ ਦੀ ਸਾਬਕਾ ਇੰਚਾਰਜ ਸਰੋਜ ਪਾਂਡੇ ਨੂੰ ਵੀ ਨਹੀਂ ਬਖਸ਼ਿਆ।
ਗ਼ੌਰਤਲਬ ਹੈ ਕਿ ਸ੍ਰੀ ਮੋਦਗਿਲ ਦੇ ਮੇਅਰ ਬਣਦਿਆਂ ਹੀ ਕਿਰਨ ਖੇਰ ਅਤੇ ਸਤਪਾਲ ਜੈਨ ਨੇ ਵੀ ਹਾਈਕਮਾਂਡ ਨੂੰ ਪੱਤਰ ਲਿਖ ਕੇ ਸ੍ਰੀ ਟੰਡਨ ਦੀਆਂ ਸ਼ਿਕਾਇਤਾਂ ਲਾਈਆਂ ਹਨ। ਇਸ ਤੋਂ ਸੰਕੇਤ ਮਿਲੇ ਹਨ ਕਿ ਭਵਿੱਖ ਵਿਚ ਕਿਰਨ, ਜੈਨ ਤੇ ਧਵਨ ਧੜੇ ਅਤੇ ਟੰਡਨ ਧੜੇ ਵਿਚਕਾਰ ਨਗਰ ਨਿਗਮ ਅਤੇ ਸਿਆਸੀ ਪਿੜ ਵਿਚ ਟਕਰਾਅ ਵਧ ਸਕਦਾ ਹੈ। ਸ੍ਰੀ ਧਵਨ ਨੇ ਸ੍ਰੀ ਝਾਅ ਨੂੰ ਲਿਖੇ ਪੱਤਰ ਵਿਚ ਪਿਛਲੇ ਸਮੇਂ ‘ਪੰਜਾਬੀ ਟ੍ਰਿਬਿਊਨ’ ਵਿਚ ਉਨ੍ਹਾਂ (ਝਾਅ) ਵਲੋਂ ਦਿੱਤੇ ਬਿਆਨ ਉਪਰ ਇਤਰਾਜ਼ ਉਠਾਉਂਦਿਆਂ ਕਿਹਾ ਕਿ ਉਨ੍ਹਾਂ (ਧਵਨ) ਵਿਰੁੱਧ ਲਾਏ ਦੋਸ਼ਾਂ ਬਾਰੇ ਸਪੱਸ਼ਟੀਕਰਨ ਲੈਣਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ। ਸ੍ਰੀ ਧਵਨ ਨੇ ਤਿੱਖੀ ਸੁਰ ਵਿਚ ਕਿਹਾ ਕਿ ਜੇ ਉਨ੍ਹਾਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਜਾਂ ਪਾਰਟੀ ਵਿਚੋਂ ਕੱਢਣ ਨਾਲ ਭਾਜਪਾ ਮਜ਼ਬੂਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਟੰਡਨ ਦਾ ਪਾਰਟੀ ਵਿਚ ਕੋਈ ਵਜੂਦ ਨਹੀਂ ਹੈ ਅਤੇ ਉਹ ਆਪਣੇ ਪਿਤਾ ਦੇ ਬਲਬੂਤੇ ਹੀ ਭਾਜਪਾ ਉਪਰ ਆਪਣਾ ਗਲਬਾ ਜਮਾਈ ਬੈਠੇ ਹਨ। ਸ੍ਰੀ ਧਵਨ ਨੇ ਪੱਤਰ ਵਿਚ ਦੋਸ਼ ਲਾਇਆ ਕਿ ਸਾਲ 2011 ਵਿਚ ਨਿਗਮ ਚੋਣਾਂ ਦੌਰਾਨ ਕੌਮੀ ਆਗੂ ਸ਼ਿਆਮ ਜਾਜੂ ਦੀ ਅਗਵਾਈ ਹੇਠ ਉਮੀਦਵਾਰਾਂ ਦੀ ਚੋਣ ਹੋ ਗਈ ਸੀ, ਪਰ ਬਾਅਦ ਵਿਚ ਸ੍ਰੀ ਟੰਡਨ ਨੇ ਉਨ੍ਹਾਂ ਦੇ ਪੰਜ ਸਮਰਥਕਾਂ ਦੀ ਟਿਕਟ ਕੱਟ ਦਿੱਤੀ ਸੀ। ਉਨ੍ਹਾਂ ਸ੍ਰੀ ਟੰਡਨ ਉਤੇ ਆਪਣੇ ਮੀਡੀਆ ਇੰਚਾਰਜ ਰਾਹੀਂ ਕਿਰਨ ਖੇਰ ਨੂੰ ‘ਬਦਨਾਮ’ ਕਰਨ ਲਈ ਫੇਸਬੁੱਕ ’ਤੇ ਖ਼ਬਰ ਚਲਾਉਣ ਦੇ ਦੋਸ਼ ਵੀ ਲਾਏ ਤੇ ਹੋਰ ਕਈ ਘਟਨਾਵਾਂ ਵੀ ਗਿਣਾਈਆਂ ਹਨ।
ਉਨ੍ਹਾਂ ਦੋਸ਼ ਲਾਇਆ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਸ੍ਰੀ ਟੰਡਨ ਨੇ ਕਿਰਨ ਖੇਰ ਨੂੰ ਹਰਾਉਣ ਲਈ ਕਥਿਤ ਪੂਰਾ ਜ਼ੋਰ ਲਾਇਆ ਤੇ ਹੁਣ ਮੇਅਰ ਦੀ ਚੋਣ ਦੌਰਾਨ ਵੀ ਸ੍ਰੀ ਟੰਡਨ ਨੇ ਪਾਰਟੀ ਵਿਰੁੱਧ ਕੰਮ ਕੀਤਾ ਹੈ। ਉਨ੍ਹਾਂ ਇਸ ਪੱਤਰ ਦੀ ਕਾਪੀ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ    ਮੋਦੀ ਨੂੰ ਵੀ ਭੇਜੀ ਹੈ ਅਤੇ ਜਾਪਦਾ ਹੈ ਕਿ ਉਨ੍ਹਾਂ ਦਾ ਪਾਰਟੀ ਤੋਂ ਮੋਹ ਭੰਗ ਹੋ ਚੁੱਕਾ ਹੈ।
ਧਵਨ ਅਨੁਸ਼ਾਸਨ ਤੋੜਨ ਦਾ ਆਦੀ: ਟੰਡਨ 
ਇਸ ਪੱਤਰ ਦੇ ਸਬੰਧ ਵਿੱਚ ਸੰਜੇ ਟੰਡਨ ਨੇ ਦੋਸ਼ ਲਾਇਆ ਕਿ ਸ੍ਰੀ ਧਵਨ ਰਾਜਨੀਤੀ ਦੀਆਂ ਸਾਰੀਆਂ ‘ਨੀਵਾਣਾਂ’ ਪਾਰ ਕਰਦੇ ਜਾ ਰਹੇ ਹਨ। ਉਨ੍ਹਾਂ ਨੇ ਕਦੇ ਵੀ ਪਾਰਟੀ ਅਨੁਸਾਸ਼ਨ ਵਿਚ ਰਹਿ ਕੇ ਕੰਮ ਨਹੀਂ ਕੀਤਾ ਅਤੇ ਹਮੇਸ਼ਾ ਮੀਟਿੰਗਾਂ ਵਿਚ ਆਪੇ ਤੋਂ ਬਾਹਰ ਹੁੰਦੇ ਰਹੇ ਹਨ। ਉਨ੍ਹਾਂ ਨੂੰ ਕਈ ਵਾਰ ਕੌਮੀ ਆਗੂ ਵੀ ਸਮਝਾ ਚੁੱਕੇ ਹਨ ਪਰ ਉਹ ਅਨੁਸ਼ਾਸਨ ਨੂੰ ਭੰਗ ਕਰਨ ਦੇ ਆਦੀ ਹੋ ਚੁੱਕੇ ਹਨ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top