Home / ਪੰਜਾਬ / ਦਰੋਣਾਚਾਰੀਆ ਸੁਖਚੈਨ ਚੀਮਾ ਦੇ ਤੁਰ ਜਾਣ ਨਾਲ ਕੁਸ਼ਤੀ ਜਗਤ ਨੂੰ ਪਿਆ ਵੱਡਾ ਘਾਟਾ
ਦਰੋਣਾਚਾਰੀਆ ਸੁਖਚੈਨ ਚੀਮਾ ਦੇ ਤੁਰ ਜਾਣ ਨਾਲ ਕੁਸ਼ਤੀ ਜਗਤ ਨੂੰ ਪਿਆ ਵੱਡਾ ਘਾਟਾ

ਦਰੋਣਾਚਾਰੀਆ ਸੁਖਚੈਨ ਚੀਮਾ ਦੇ ਤੁਰ ਜਾਣ ਨਾਲ ਕੁਸ਼ਤੀ ਜਗਤ ਨੂੰ ਪਿਆ ਵੱਡਾ ਘਾਟਾ

ਪਟਿਆਲਾ, ਸ਼ਾਹੀ ਸ਼ਹਿਰ ਕੁਸ਼ਤੀ ਦੇ ਇੱਕ ਅਧਿਆਏ ਤੋਂ ਵਾਂਝਾ ਹੋ ਗਿਆ ਹੈ | ਕੁਸ਼ਤੀ ਦਾ ਮਘਦਾ ਸੂਰਜ ਦਰੋਣਾਚਾਰੀਆ ਸੁਖਚੈਨ ਸਿੰਘ ਚੀਮਾ ਲੰਘੀ ਸ਼ਾਮ ਇੱਕ ਸੜਕ ਹਾਦਸੇ ਵਿੱਚ ਇਸ ਫਾਨੀ ਸੰਸਾਰ ਤੋਂ ਅਚਾਨਕ ਵਿਛੋੜਾ ਦੇ ਗਏ ਹਨ | ਚੀਮਾ ਹਿੰਦ ਕੇਸਰੀ ਤੇ ਪਟਿਆਲਾ ਰਿਆਸਤ ਦੇ ਦਰਬਾਰੀ ਤੇ ਨਾਮੀ ਪਹਿਲਵਾਨ ਰਹੇ ਸਵਰਗੀ ਓਲੰਪੀਅਨ ਕੇਸਰ ਸਿੰਘ ਦੇ ਪੁੱਤਰ ਸਨ | 21 ਜੂਨ 1950 ਨੂੰ ਮਾਤਾ ਕਰਤਾਰ ਕੌਰ ਦੀ ਕੁੱਖੋਂ ਜਨਮੇ ਸੁਖਚੈਨ ਨੂੰ ਜਵਾਨੀ ‘ਚ ਪੈਰ ਧਰਦਿਆਂ ਹੀ ਕੁਸ਼ਤੀ ਦੀ ਗੁੜ੍ਹਤੀ ਘਰੋਂ ਹੀ ਮਿਲੀ।

ਕੁਸ਼ਤੀ ਪ੍ਰਤੀ ਕੀਤੀਆਂ ਸੇਵਾਵਾਂ ਨੂੰ ਵੇਖਦਿਆਂ ਭਾਰਤ ਸਰਕਾਰ ਨੇ ਸੁਖਚੈਨ ਚੀਮਾ ਨੂੰ ਦਰੌਣਾਚਾਰੀਆ ਐਵਾਰਡ ਨਾਲ ਸਨਮਾਨਿਆ। ਦੇਸ਼ ਦਾ ਵਕਾਰੀ ਇਹ ਐਵਾਰਡ ਮਹਰੂਮ ਰਾਸ਼ਟਰਪਤੀ ਡਾ. ਏ.ਪੀ.ਜੇ.ਅਬੁਲ ਕਲਾਮ ਨੇ 2004 ਦੌਰਾਨ ਸੁਖਚੈਨ ਨੂੰ ਸੌਂਪਿਆ ਸੀ | ਇਸ ਤੋਂ ਪਹਿਲਾਂ 1994 ‘ਚ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਸੁਖਚੈਨ ਨੂੰ ‘ਰੁਸਤਮ ਪਹਿਲਵਾਨ’ ਦੇ ਖ਼ਿਤਾਬ ਨਾਲ ਸਨਮਾਨ ਦਿੱਤਾ। ਸੁਖਚੈਨ ਚੀਮਾ ਆਪਣੇ ਜੀਵਨ ‘ਚ ਜਿਥੇ ਆਪ ਪਹਿਲਵਾਨੀ ਖੇਤਰ ‘ਚ ਧਰੂ ਤਾਰੇ ਵਾਂਗ ਚਮਕੇ ਉਥੇ ਆਪਣੇ ਪੁੱਤਰ ਭਾਰਤ ਕੇਸਰੀ ਪਲਵਿੰਦਰ ਚੀਮਾ ਲਈ ਬਤੌਰ ਇੱਕ ਸਫਲ ਕੋਚ ਵੀ ਸਾਬਿਤ ਹੋਏ|
ਪਟਿਆਲਾ ਰਿਆਸਤ ਦੀ ਸਰਪ੍ਰਸਤੀ ਹੇਠ ਚੱਲ ਰਹੇ ‘ ਰੁਸਤਮੇ ਹਿੰਦ ਕੇਸਰ ਸਿੰਘ ਕੁਸ਼ਤੀ ਅਖਾੜੇ’ ਦੀ ਵਾਗਡੋਰ ਸੁਖਚੈਨ ਦੇ ਹੱਥਾਂ ‘ਚ ਆਉਣ ਮਗਰੋਂ ਇੱਥੇ ਕਈ ਨਾਮੀ ਪਹਿਲਵਾਨ ਪੈਦਾ ਹੋਏ।ਸੁਖਚੈਨ ਚੀਮਾ ਅਕਸਰ ਆਪਣੇ ਆਪ ਨੂੰ ਕੁਸ਼ਤੀ ਲਈ ਹੀ ਬਣਿਆ ਦੱਸਦੇ ਸਨ| ਕੁਸ਼ਤੀ ਦੇ ਸ਼ੌਕ ਤੇ ਦੇਸ਼ ਭਗਤੀ ਦੇ ਜਜ਼ਬੇ ਵਜੋਂ ਉਹ ਬੀ.ਐਸ.ਐਫ਼ ਵਿੱਚ ਭਰਤੀ ਹੋਏ ਤੇ ਡਿਪਟੀ ਕਮਾਂਡੈਂਟ ਵਜੋਂ ਸੇਵਾਵਾਂ ਦਿੱਤੀਆਂ| 1974 ਦੀਆਂ ਇਰਾਨ ‘ਚ ਹੋਈਆਂ ਏਸ਼ੀਅਨ ਗੇਮਜ਼ ‘ਚ ਸੁਖਚੈਨ ਨੇ ਆਪਣੀ ਤਾਕਤ ਦਾ ਲੋਹਾ ਮੰਨਵਾਕੇ ਦੇਸ਼ ਦਾ ਕੱਦ ਹੋਰ ਉਚਾ ਕਰਦਿਆਂ ਦੇਸ਼ ਦੀ ਝੋਲੀ ਕਾਂਸੀ ਦਾ ਤਗਮਾ ਪਾਇਆ ਸੀ | ਸੁਖਚੈਨ ਨੇ ਜੇਤੂ ਹੋਣ ਦਾ ਮੁੱਢ 1968 ‘ਚ ਸਰਵ ਭਾਰਤੀ ਇੰਟਰ ਯੂਨੀਵਰਸਿਟੀ ‘ਚੋਂ ਕਾਂਸੀ ਦਾ ਤਗ਼ਮਾ ਜਿੱਤਕੇ ਬੰਨ੍ਹਿਆ ਸੀ| ਇਸ ਮਗਰੋਂ ਕੁਸ਼ਤੀ ਦੇ ਅਜਿਹੇ ਦਾਅ ਅਪਨਾਏ ਕਿ ਕੇਸਰ ਸਿੰਘ ਦੀ ਵਿਰਾਸਤ ਨੂੰ ਚਾਰ ਚੰਨ ਲੱਗਦੇ ਗਏ| ਕੁਸ਼ਤੀ ਦੇ ਸ਼ੌਕ ‘ਚ ਹੋਰ ਮਜ਼ਬੂਤ ਹੋਣ ਲਈ ਸੁਖਚੈਨ ਨੇ 1971 ‘ਚ ਐਨ.ਆਈ.ਐਸ.ਪਟਿਆਲਾ ਤੋਂ ਕੁਸ਼ਤੀ ਦਾ ਡਿਪਲੋਮਾ ਕੀਤਾ | ਸੁਖਚੈਨ ਦੀ ਬੇਵਕਤੀ ਮੌਤ ਦੇਸ਼ ਦੇ ਕੁਸ਼ਤੀ ਜਗਤ ਲਈ ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top