Home / ਖੇਡਾਂ / ਜੂਨੀਅਰ ਕੌਮੀ ਨੈੱਟਬਾਲ ਚੈਂਪੀਅਨਸ਼ਿਪ ਹਰਿਆਣਾ ਨੇ ਜਿੱਤੀ
ਜੂਨੀਅਰ ਕੌਮੀ ਨੈੱਟਬਾਲ ਚੈਂਪੀਅਨਸ਼ਿਪ ਹਰਿਆਣਾ ਨੇ ਜਿੱਤੀ

ਜੂਨੀਅਰ ਕੌਮੀ ਨੈੱਟਬਾਲ ਚੈਂਪੀਅਨਸ਼ਿਪ ਹਰਿਆਣਾ ਨੇ ਜਿੱਤੀ

ਨਵੀਂ ਦਿੱਲੀ, ਨੈਟਬਾਲ ਫੈਡਰੇਸ਼ਨ ਆਫ ਇੰਡੀਆ (ਐਨ.ਐਫ.ਆਈ.) ਵੱਲੋਂ ਸ਼ਾਂਤੀ ਗਿਆਨ ਇੰਟਰਨੈਸ਼ਨਲ ਸਕੂਲ, ਦੁਆਰਕਾ, ਦਿੱਲੀ ਵਿਖੇ 30ਵੀਂ ਜੂਨੀਅਰ ਕੌਮੀ ਨੈਟਬਾਲ ਚੈਂਪੀਅਨਸ਼ਿਪ ਕਰਵਾਈ ਗਈ। ਇਸ ਵਿੱਚ 27 ਸੂਬਿਆਂ ਦੀਆਂ ਟੀਮਾਂ ਨੇ ਹਿੱਸਾ ਲਿਆ। ਚੈਂਪੀਅਨਸ਼ਿਪ ਵਿੱਚ ਲੜਕਿਆਂ ਵਿਚਕਾਰ ਹੋਏ ਮੁਕਾਬਲਿਆਂ ਵਿੱਚ ਹਰਿਆਣਾ ਦੀ ਟੀਮ ਨੇ ਸੋਨੇ ਦਾ, ਦਿੱਲੀ ਦੀ ਟੀਮ ਨੇ ਚਾਂਦੀ ਦਾ, ਪੰਜਾਬ ਤੇ ਚੰਡੀਗੜ੍ਹ ਦੀ ਟੀਮ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਇਸੇ ਤਰ੍ਹਾਂ ਲੜਕੀਆਂ ਵਿਚਕਾਰ ਹੋਏ ਮੁਕਾਬਲਿਆਂ ਵਿੱਚ ਹਰਿਆਣਾ ਦੀ ਟੀਮ ਨੇ ਸੋਨੇ ਦਾ, ਦਿੱਲੀ ਦੀ ਟੀਮ ਨੇ ਚਾਂਦੀ ਦਾ, ਪੰਜਾਬ ਅਤੇ ਕਰਨਾਟਕਾ ਦੀਆਂ ਟੀਮਾਂ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ ਹੈ। ਚੈਂਪੀਅਨਸ਼ਿਪ ਬਾਰੇ ਜਾਣਕਾਰੀ ਦਿੰਦਿਆਂ ਐੱਨਐੱਫਆਈ ਦੇ ਪ੍ਰਧਾਨ ਵਾਗੀਸ਼ ਪਾਠਕ ਅਤੇ ਜਨਰਲ ਸਕੱਤਰ ਹਰੀ ਓਮ ਕੌਸ਼ਿਕ ਨੇ ਦੱਸਿਆ ਕਿ ਨੈਸ਼ਨਲ ਨੈਟਬਾਲ ਚੈਂਪੀਅਨਸ਼ਿਪ ਲਈ 16-19 ਸਾਲ ਦੇ ਲੜਕੇ/ਲੜਕੀਆਂ ਦੀਆਂ ਟੀਮਾਂ ਵਿਚਕਾਰ ਮੁਕਾਬਲੇ ਰੱਖੇ ਗਏ ਸਨ ਤੇ ਇਸ ਵਿਚ ਦੇਸ਼ ਭਰ ਤੋਂ 27 ਸੂਬਿਆਂ ਦੀਆਂ ਟੀਮਾਂ ਪੁੱਜੀਆਂ। ਇਸ ਮੌਕੇ ਪੰਜਾਬ ਤੋਂ ਆਏ ਨੈਟਬਾਲ ਪਰਮੋਸ਼ਨ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗੌਰੀ ਸ਼ੰਕਰ ਟੰਡਨ, ਜਨਰਲ ਸਕੱਤਰ ਐਡਵੋਕੇਟ ਕਰਨ ਅਵਤਾਰ ਕਪਿਲ, ਸਕੱਤਰ ਕੁਨਾਲ ਰਿਖੀ ਵੀ ਮੌਜੂਦ ਸਨ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top