Home / ਤਾਜ਼ਾ ਖਬਰਾਂ / ਜਾਖੜ ਨੇ ਅਕਾਲੀ ਦਲ ਨੂੰ ਪੁੱਛਿਆ, ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਿਸਾਨੀ ਕਰਜਾ ਮਾਫੀ ਲਈ ਕੀ ਕੀਤਾ
ਜਾਖੜ ਨੇ ਅਕਾਲੀ ਦਲ ਨੂੰ ਪੁੱਛਿਆ, ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਿਸਾਨੀ ਕਰਜਾ ਮਾਫੀ ਲਈ ਕੀ ਕੀਤਾ

ਜਾਖੜ ਨੇ ਅਕਾਲੀ ਦਲ ਨੂੰ ਪੁੱਛਿਆ, ਬਾਦਲ ਸਰਕਾਰ ਨੇ ਆਪਣੇ ਕਾਰਜਕਾਲ ਵਿਚ ਕਿਸਾਨੀ ਕਰਜਾ ਮਾਫੀ ਲਈ ਕੀ ਕੀਤਾ

ਚੰਡੀਗੜ, 12 ਜਨਵਰੀ,
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਦੇ ਆਗੂਆਂ ਤੋਂ ਪੁੱਛਿਆ ਹੈ ਕਿ ਜਦ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੀ ਸਰਕਾਰ ਸੀ ਤਾਂ ਉਸਨੇ ਕਿਸਾਨੀ ਕਰਜਿਆਂ ਦੀ ਮਾਫੀ ਲਈ ਕੀ ਕੀਤਾ ਸੀ।
ਸ੍ਰੀ ਜਾਖੜ ਨੇ ਕਿਹਾ ਕਿ ਹੁਣ ਅਕਾਲੀ ਦਲ ਦੇ ਆਗੂ ਰਾਜਪਾਲ ਕੋਲ ਮਿਲ ਕੇ ਕਿਸਾਨੀ ਕਰਜਿਆਂ ਦੀ ਗੱਲ ਕਰ ਰਹੇ ਹਨ ਜਦ ਕਿ ਜਦ ਉਨਾਂ ਦੀ ਆਪਣੀ ਸਰਕਾਰ ਸੀ ਤਾਂ ਉਨਾਂ ਕਿਸਾਨਾਂ ਲਈ ਕੁਝ ਨਹੀਂ ਕੀਤਾ। ਸ੍ਰੀ ਜਾਖੜ ਨੇ ਅਕਾਲੀ ਆਗੂਆਂ ਨੂੰ ਸਲਾਹ ਦਿੱਤੀ ਕਿ ਉਹ ਰਾਜਪਾਲ ਨੂੰ ਮਿਲਣ ਦੀ ਬਜਾਏ ਆਪਣੀ ਭਾਈਵਾਲ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲ ਜਾ ਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਤੋਂ ਕਿਸਾਨੀ ਕਰਜੇ ਮਾਫੀ ਲਈ ਮਦਦ ਕਿਉਂ ਨਹੀਂ ਮੰਗ ਲੈਂਦੇ।
ਸ੍ਰੀ ਜਾਖੜ ਨੇ ਅਕਾਲੀ ਰਾਜ ਵੇਲੇ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਨੇ ਮਾਰਚ 2016 ਵਿਚ ‘ਪੰਜਾਬ ਸੈਟਲਮੈਂਟ ਆਫ ਐਗਰੀਕਲਰਚਰ ਇਨਡੈਬਟਨੈਸ ਬਿੱਲ 2016′ ਪਾਸ ਕੀਤਾ ਸੀ ਪਰ ਬਿੱਲ ਪਾਸ ਕਰਨ ਤੋਂ ਬਾਅਦ ਇਹ ਸਰਕਾਰ ਪੁਰੀ ਤਰਾਂ ਨਾਲ ਹੱਥ ਤੇ ਹੱਥ ਧਰ ਕੇ ਬੈਠੀ ਰਹੀ ਅਤੇ ਜ਼ਿਲਾ ਅਤੇ ਰਾਜ ਪੱਧਰ ਤੇ ਬਣਨ ਵਾਲੇ ਕਰਜਾ ਨਿਪਟਾਰਾ ਟ੍ਰਿਬਿਊਨਲਾਂ ਦੇ ਗਠਨ ਲਈ ਕੁਝ ਨਹੀਂ ਕੀਤਾ। ਛੇ ਮਹੀਨੇ ਬਾਅਦ ਸੰਤਬਰ 2016 ਵਿਚ 22 ਵਿਚੋਂ ਕੇਵਲ 5 ਜ਼ਿਲਿਆਂ ਵਿਚ ਜਿਲਾਂ ਟ੍ਰਿਬਿਊਨਲ ਦੇ ਚੇਅਰਮੈਨ ਲਾਏ ਪਰ ਨਾ ਤਾਂ ਉਨਾਂ ਨੂੰ ਕੋਈ ਸਟਾਫ ਦਿੱਤਾ ਤੇ ਨਾ ਹੀ ਇਸ ਸਬੰਧੀ ਹੋਰ ਕੋਈ ਪ੍ਰਕ੍ਰਿਆ ਅੱਗੇ ਤੋਰੀ। ਉਨਾਂ ਕਿਹਾ ਕਿ ਇਸ ਤੋਂ ਅਕਾਲੀ ਦਲ ਦੀ ਆਪਣੀ ਕਿਸਾਨੀ ਕਰਜੇ ਬਾਰੇ ਪਹੁੰਚ ਦਾ ਪਤਾ ਲੱਗਦਾ ਹੈ ਕਿ ਅਕਾਲੀ ਦਲ ਦੇ ਆਗੂ ਕਿਸਾਨਾਂ ਨੂੰ ਇਕ ਵੋਟ ਬੈਂਕ ਤੋਂ ਵੱਧ ਕੁਝ ਨਹੀਂ ਸਮਝਦੇ ਅਤੇ ਕਿਸਾਨਾਂ ਦੇ ਨਾਂਅ ਤੇ ਆਪਣੀ ਸਿਆਸਤ ਚਮਕਾਉਣ ਵਾਲਿਆਂ ਨੇ ਅਸਲ ਵਿਚ ਕਿਸਾਨਾਂ ਲਈ ਆਪਣੀ ਸਰਕਾਰ ਵੇਲੇ ਕੁਝ ਨਹੀਂ ਕੀਤਾ। ਜਦ ਹੁਣ ਕੈਪਟਨ ਸਰਕਾਰ ਕਿਸਾਨੀ ਕਰਜੇ ਮਾਫ ਕਰ ਰਹੀ ਹੈ ਤਾਂ ਉਹੀ ਅਕਾਲੀ ਦਲ ਹੁਣ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ। ਪਰ ਨਾਲ ਹੀ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇ ਸੂਝਵਾਨ ਕਿਸਾਨ ਹੁਣ ਅਕਾਲੀ ਦਲ ਦੀ ਦੋਗਲੀ ਨੀਤੀ ਨੂੰ ਸਮਝ ਚੁੱਕੇ ਹਨ ਅਤੇ ਉਹ ਜਾਣਦੇ ਹਨ ਕਿ ਪੰਜਾਬ ਸਰਕਾਰ ਉਨਾਂ ਦੀ ਆਰਥਿਕ ਤਰੱਕੀ ਦੇ ਵਚਨ ਨੂੰ ਪੂਰੀ ਤਰਾਂ ਨਿਭਾਏਗੀ।
ਸ੍ਰੀ ਸੁਨੀਲ ਜਾਖੜ ਨੇ ਸ਼ੋ੍ਰਮਣੀ ਅਕਾਲੀ ਦਲ ਵੱਲੋਂ ਕਿਸਾਨੀ ਕਰਜਿਆਂ ਦੇ ਨਾਂਅ ਤੇ ਕੀਤੀ ਜਾ ਰਹੀ ਸੌੜੀ ਸਿਆਸਤ ਦੀ ਤਿੱਖੀ ਨਖੇਧੀ ਕਰਦਿਆਂ ਕਿਹਾ ਕਿ ਜੇਕਰ ਲੋੜਵੰਦ ਕਿਸਾਨਾਂ ਦੇ ਕਰਜੇ ਮਾਫ ਹੋ ਰਹੇ ਹਨ ਤਾਂ ਅਕਾਲੀ ਦਲ ਨੂੰ ਇਸ ਵਿਚ ਕੀ ਪ੍ਰੇਸ਼ਾਨੀ ਹੈ। ਉਨਾਂ ਕਿਹਾ ਕਿ ਹੁਣ ਤੱਕ ਤਾਂ ਵਿਰੋਧੀ ਪਾਰਟੀ ਇਹ ਆਖ ਰਹੀ ਸੀ ਕਿ ਸਰਕਾਰ ਕਰਜੇ ਮਾਫ ਨਹੀਂ ਕਰ ਰਹੀ ਅਤੇ ਹੁਣ ਜਦ ਪੜਾਅਵਾਰ ਤਰੀਕੇ ਨਾਲ ਕਿਸਾਨੀ ਕਰਜੇ ਮਾਫ ਕਰਨ ਦੀ ਪ੍ਰਕ੍ਰਿਆ ਆਰੰਭ ਹੋ ਗਈ ਹੈ ਤਾਂ ਅਕਾਲੀ ਦਲ ਨੂੰ ਜਾਪਣ ਲੱਗਿਆ ਹੈ ਕਿ ਉਸ ਕੋਲ ਤਾਂ ਹੁਣ ਵਿਰੋਧ ਦਾ ਕੋਈ ਮੁੱਦਾ ਹੀ ਨਹੀਂ ਬਚਿਆ ਹੈ। ਸ੍ਰੀ ਜਾਖੜ ਨੇ ਕਿਹਾ ਕਿ ਅਕਾਲੀ ਦਲ ਜੋ ਕਿ ਕੇਂਦਰ ਵਿਚ ਸੱਤਾਧਾਰੀ ਐਨ.ਡੀ.ਏ. ਸਰਕਾਰ ਵਿਚ ਹਿੱਸੇਦਾਰ ਵੀ ਹੈ ਨੂੰ ਇਹ ਸਾਫ ਕਰਨਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਕਰਜਾ ਮਾਫੀ ਚਾਹੁੰਦੇ ਹਨ ਜਾਂ ਨਹੀਂ। ਸ੍ਰੀ ਜਾਖੜ ਨੇ ਕਿਹਾ ਕਿ ਇਕ ਪਾਸੇ ਅਕਾਲੀ ਦਲ ਦੀ ਭਾਈਵਾਲੀ ਵਾਲੀ ਕੇਂਦਰ ਸਰਕਾਰ ਨੇ ਪਿੱਛਲੇ ਤਿੰਨ ਸਾਲਾਂ ਵਿਚ ਕਿਸਾਨ ਕਰਜਾ ਮਾਫੀ ਲਈ ਇਕ ਧੇਲੀ ਨਹੀ ਖਰਚੀ ਦੂਜੇ ਪਾਸੇ ਪੰਜਾਬ ਦੀ ਕੈਪਟਨ ਸਰਕਾਰ ਨੇ ਕਰਜਾ ਮਾਫੀ ਦੀ ਪ੍ਰਕ੍ਰਿਆ ਆਰੰਭੀ ਹੈ ਤਾਂ ਕਿਸਾਨ ਦਾ ਮਾਫ ਹੋ ਰਿਹਾ ਕਰਜਾ ਅਕਾਲੀ ਦਲ ਦੇ ਹਜਮ ਨਹੀਂ ਹੋ ਰਿਹਾ ਹੈ।
ਸ੍ਰੀ ਜਾਖੜ ਨੇ ਹੋਰ ਕਿਹਾ ਕਿ ਬੇਅਦਬੀ ਦੀਆਂ ਦੁਖੱਦਾਈ ਘਟਨਾਵਾਂ ਦੀ ਜਾਂਚ ਕਮਿਸ਼ਨ ਵੱਲੋਂ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਾਂਚ ਕਮਿਸ਼ਨ ਦੀ ਰਿਪੋਟ ਆਉਣ ਤੋਂ ਪਹਿਲਾਂ ਹੀ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਇਸਦੇ ਆਗੂ ਹੁਣ ਇਸ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਦੇ ਸਿਟਿੰਗ ਜੱਜ ਤੋਂ ਕਰਵਾਉਣ ਦੀ ਮੰਗ ਕਰ ਰਹੇ ਹਨ। ਉਨਾਂ ਕਿਹਾ ਕਿ ਅਕਾਲੀ ਦਲ ਕੋਲ ਹੁਣ ਜਦ ਕੋਈ ਮੁੱਦਾ ਨਹੀਂ ਬਚਿਆ ਹੈ ਤਾਂ ਉਹ ਆਖਣੀ ਗੁਆਚੀ ਸਿਆਸੀ ਸ਼ਾਖ ਬਹਾਲੀ ਲਈ ਨਿਯਾਇਕ ਪ੍ਰਣਾਲੀ ਤੇ ਵੀ ਸਵਾਲ ਚੁੱਕਣ ਵਰਗੇ ਕੋਝੇ ਯਤਨ ਕਰ ਰਿਹਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top