Home / ਕੈਨੇਡਾ / ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ 17 ਨੂੰ ਪੁੱਜਣਗੇ ਦਿੱਲੀ 25 ਫਰਵਰੀ ਨੂੰ ਹੋਵੇਗੀ ਵਾਪਸੀ!
ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ 17 ਨੂੰ ਪੁੱਜਣਗੇ ਦਿੱਲੀ 25 ਫਰਵਰੀ ਨੂੰ ਹੋਵੇਗੀ ਵਾਪਸੀ!

ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ 17 ਨੂੰ ਪੁੱਜਣਗੇ ਦਿੱਲੀ 25 ਫਰਵਰੀ ਨੂੰ ਹੋਵੇਗੀ ਵਾਪਸੀ!ਟਰਾਂਟੋ, (ਕੰਵਲਜੀਤ ਸਿੰਘ ਕੰਵਲ):  ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਭਾਰਤ ਦੇ ਪਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਤੇ 17 ਤੋਂ 25 ਫਰਵਰੀ ਤੱਕ ਭਾਰਤ ਦੇ ਦੌਰੇ ਤੇ ਆ ਰਹੇ ਹਨ। ਕੈਨੇਡਾ ਦੇ ਪਰਧਾਨ ਮੰਤਰੀ ਬਣਨ ਪਿੱਛੋਂ ਭਾਰਤ ਵਿਚਲੇ ਇਸ ਪਹਿਲੇ ਦੌਰੇ ਤੇ ਜਿੱਥੇ ਉਹਨਾਂ ਨਾਲ ਕੈਨੇਡਾ ਦੇ ਕੁੱਝ ਫੈਡਰਲ ਮੰਤਰੀ ਅਤੇ ਪੰਜਾਬੀ ਐਮ ਪੀ ਵੀ ਹਿੱਸਾ ਲੈਣਗੇ। ਇਸ ਦੌਰੇ ਦਾ ਮੁੱਖ ਮੰਤਵ ਭਾਰਤ ਨਾਲ ਕੈਨੇਡਾ ਦੇ ਕੁੱਝ ਵੱਡੇ ਵਪਾਰਕ ਸਮਝੌਤਿਆਂ ਨੂੰ ਅੰਜਾਮ ਦੇਣਾਂ ਹੈ ਉੱਥੇ ਕੈਨੇਡਾ ਭਾਰਤ ਦੋਸਤੀ ਦੀਆਂ ਗੰਢਾਂ ਨੂੰ ਹੋਰ ਪੱਕੀਆਂ ਕਰਨਾਂ ਵੀ ਸ਼ਾਂਮਲ ਹੈ। ਇਸ ਦੋਰੇ ਦੌਰਾਨ ਬੀਤੇ ਦਿਨੀ ਇਕ ਭਾਰਤੀ ਮੈਗਜੀਨ ਚ ਕੈਨੇਡੀਅਨ ਪਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਸ ਦੇ ਮੰਤਰੀ ਮੰਡਲ ਚ ਕੁੱਝ ਮੰਤਰੀਆਂ ਅਤੇ ਐਮ ਪੀਜ਼ ਦੇ ਖਾਲਿਸਤਾਨੀ ਪੱਖੀ ਹੋਣ ਦੇ ਕਥਿੱਤ ਦੋਸ਼ ਲਾਏ ਜਾਣ ਦੀ ਚਰਚਾ ਵੀ ਚੁੰਝ ਚਰਚਾ ਦਾ ਵਿਸ਼ਾਂ ਰਹਿਣਗੇ, ਭਾਂਵੇਂ ਕਿ ਕੈਨੇਡੀਅਨ ਮੰਤਰੀਆਂ ਅਤੇ ਹੋਰ ਜਿੰਮੇਂਵਾਰਾਂ ਵੱਲੋਂ ਖਾਲਿਸਤਾਨੀ ਪੱਖੀ ਹੋਣ ਦੇ ਦੋਸ਼ਾਂ ਨੂੰ ਨਕਾਰਿਆ ਹੈ। ਬੀਤੇ ਦਿਨੀ ਕੈਨੇਡਾ ਦੇ ਡਿਫੈਂਸ ਮੰਤਰੀ ਹਰਜੀਤ ਸਿੰਘ ਸੱਜਣ ਦੀ ਬੀਤੀ ਪੰਜਾਬ ਫੇਰੀ ਅਤੇ ਉਸ ਸਮੇਂ  ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਪਰਤੀ ਅਪਨਾਏ ਕਥਿੱਤ ਵਤੀਰੇ ਦੀ ਸਿਹਾਈ ਅਜੇ ਸੁੱਕੀ ਨਹੀਂ ਅਤੇ ਇਹ ਫੇਰੀ ਫਿਰ ਸੁਰਖੀਆਂ ਚ ਹੈ। ਭਾਂਵੇਂ ਕਿ ਖਾਲਿਸਤਾਨ ਪੱਖੀ ਹੋਣ ਦੇ ਸਾਰੇ ਦੋਸ਼ਾਂ ਤੋਂ ਕੈਨੇਡੀਅਨ ਮੰਤਰੀਆਂ ਨੇ ਪੱਲਾ ਝਾੜਿਆ ਹੈ। Aਜਿਹੇ ਸੱਭ ਕਾਸੇ ਤੋਂ ਬਾਅਦ ਭਾਂਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਏ ਮਹਿਮਾਂਨਾਂ ਦਾ ਸਵਾਗਤ ਕਰਨ ਦੀ ਗੱਲ ਇਕ ਚੰਗ ਮਾਹੌਲ ਵੱਲ ਵਧੀਆ ਕਦਮ ਕਿਹਾ ਜਾ ਸਕਦਾ ਹੈ ਪਰ ਫਿਰਵੀ ਬੀਤੇ ਸਮੇਂ ਸੀ ਕੁੜੱਤਣ ਆਪਣਾ ਪਰਭਾਵ ਆਉਣ ਵਾਲੇ ਪਰੁਣਿਆਂ ਅਤੇ ਇਸ ਫੇਰੀ ਤੇ ਛੱਡ ਸਕਦੀ ਹੈ। ਬੀਤੇ ਮਹੀਨੇ ਕੈਨੇਡਾ ਦੇ ਸੀਨੀਅਰ ਫੈਡਰਲ ਮੰਤਰੀ ਅਤੇ ਕੈਨੇਡਾ ਦੇ ਪਰਧਾਨ ਮੰਤਰੀ ਜਸਟਿਨ ਟਰੂਡੋ ਦੀ ਸੱਜੀ ਬਾਂਹ ਕਹੇ ਜਾਂਦੇਂ ਨਵਦੀਪ ਬੈਂਸ ਇਕ ਵੱਡੇ ਕੈਨੇਡੀਅਨ ਬਿਜ਼ਨਸ ਵਫਦ ਨਾਲ ਭਾਰਤ ਦੇ ਵੱਖ ਵੱਖ ਸ਼ਹਿਰਾਂ ਦਾ ਦੌਰਾ ਕਰ ਕੇ ਗਏ ਹਨ ਅਤੇ ਪਰਧਾਨ ਮੰਤਰੀ ਦੇ ਇਸ ਦੌਰੇ ਦੌਰਾਨ ਕੀਤੇ ਜਾਣ ਵਾਲੇ ਵੱਡੇ ਸਮਝੌਤਿਆਂ ਨੂੰ ਅੰਜਾਮ ਦੇਣ ਦਾ ਰਾਹ ਪੱਧਰਾ ਕਰ ਕੇ ਗਏ ਹਨ ਜਿਸ ਤੋਂ ਕੈਨੇਡਾ ਨੂੰ ਇੰਡੋ ਕੈਨੇਡੀਅਨ ਭਾਈਚਾਰੇ ਨੂੰ ਦੋਹਾਂ ਦੇਸ਼ਾਂ ਦੌਰਾਨ ਵਪਾਰ ਦੇ ਰਾਹ ਖੁਲੱਣ ਦੀਆਂ ਵੱਡੀਆਂ ਆਸਾਂ ਹਨ। ਭਾਵੇਂ ਕਿ ਕੈਨੇਡਾ ਚ ਵੱਸਦੇ ਵੱਡੀ ਗਿਣਤੀ ਚ ਪੰਜਾਬੀ ਭਾਈਚਾਰੇ ਨੂੰ ਆਸ ਹੈ ਕਿ ਅਜਿਹੇ ਵਪਾਰਕ ਸਮਝੌਤਿਆਂ ਚ ਪੰਜਾਬ ਨਾਲ ਵੀ ਕੋਈ ਵੱਡੇ ਸਮਝੌਤੇ ਕੀਤੇ ਕਾਣ ਪਰ ਭਾਰਤ ਦੇ ਸੂਬਿਆਂ ਕੋਲ ਵੱਧ ਅਧਿਕਾਰ ਨਾ ਹੋਣ ਕਰਕੇ ਅਜਿਹੇ ਸਮਝੌਤਿਆਂ ਦੀ ਸਿਰਫ ਆਸ ਕੀਤੀ ਜਾ ਸਕਦੀ ਹੈ ਰੋਸਾ ਨਹੀਂ ਦੂਸਰਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਬੀਤੇ ਸਮੇਂ ਦੌਰਾਨ ਕੈਨੇਡੀਅਨ ਮੰਤਰੀਆਂ ਲਈ ਵਤੀਰਾ ਅਤੇ ਸੈਟਰ ਚ ਭਾਜਪਾ ਸਰਕਾਰ ਅਤੇ ਪੰਜਾਬ ਚ ਕਾਂਗਰਸ ਸਰਕਾਰ ਵੀ ਅਜਿਹੇ ਵਪਾਰਕ ਸਮਝੌਤਿਆਂ ਚ ਕਥਿੱਤ ਤੌਰ ਤੇ ਅੜਿੱਕੇ ਦਾ ਕਾਰਨ ਬਣ ਸਕਦੇ ਹਨ। ਢੇਡ ਦਰਜਨ ਦੇ ਨੇੜੇ ਕੈਨੇਡਾ ਦੀ ਪਾਰਲੀਮੈਂਟ ਚ ਮੈਂਬਰ ਪਾਰਲੀਮੈਂਟ ਮੈਂਬਰਾਂ ਚੋਂ ਬਹੁਤੇ ਪੰਜਾਬ ਜਾਣ ਤੋਂ ਕੰਨੀਂ ਕਤਰਾਊਨਦੇ ਨਜ਼ਰ ਆਉਂਦੇ ਹਨ ਇਹਨਾਂ ਚੋਂ ਕਿੰਨੇਂ ਮੈਂਬਰ ਪਾਰਲੀਮੈਂਟ ਪੰਜਾਬ ਆਉਂਦੇ ਹਨ ਅਤੇ ਕਿੰਨੇ ਇਸ ਫੇਰੀ ਦੌਰਾਨ ਪੰਜਾਬ ਨਹੀਂ ਆਉਂਦੇ ਇਹ ਤਾਂ ਸਮਾਂ ਹੀ ਦੱਸੇਗਾ।

ਸੂਤਰਾਂ ਅਨੁਸਾਰ ਇਸ ਫੇਰੀ ਦੌਰਾਨ 17 ਫਰਵਰੀ ਨੂੰ ਕੈਨੇਡੀਅਨ ਪਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਵਿਸ਼ੇਸ਼ ਹਵਾਈ ਜਹਾਜ ਰਾਹੀਂ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਪੁੱਜਣਗੇ ਅਤੇ 18 ਫਰਵਰੀ ਨੂੰ ਆਗਰਾ ਤਾਜ ਮਹੱਲ ਜਾਣਗੇ। 19 ਫਰਵਰੀ ਨੂੰ ਆਪਣੇ ਵਫਦ ਨਾਲ ਅਹਿਮਦਾਬਾਦ ਗੁਜਰਾਤ ਪੁੱਜਣਗੇ ਅਤੇ 20 ਫਰਵਰੀ ਨੂੰ ਮੁੰਬਈ ਦੇ ਹੋਟਲ ਤਾਜ ਵਿਖੇ ਇਕ ਰਿਸੈਪਸ਼ਨ ਚ ਹਿੱਸਾ ਲੈਣਗੇ। 21 ਫਰਵਰੀ ਨੂੰ ਜਸਟਿਨ ਟਰੂਡੋ ਪਰਧਾਨ ਮੰਤਰੀ ਬਣਨ ਪਿੱਛੋਂ ਪਹਿਲੀ ਵਾਰ ਸੀ੍ਰ ਦਰਬਾਰ ਸਾਹਿਬ ਅੰਮ੍ਰਿਤਸਰ ਨਤਮਸਤਕ ਹੋਣਗੇ। 22 ਫਰਵਰੀ ਨੂੰ ਉਹ ਦਿੱਲੀ ਵਿਖੇ ਜਾਮਾ ਮਸਜਿਦ ਜਾਣਗੇ ਅਤੇ ਸ਼ਾਂਮ ਨੂੰ ਭਾਰਤ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਸ੍ਰੀ ਨਾਦਿਰ ਪਟੇਲ ਵੱਲੋਂ ਪਰਧਾਨ ਮੰਤਟੀ ਜਸਟਿਨ ਟਰੂਡੋ ਦੇ ਮਾਣ ਵਿੱਚ ਦਿੱਲੀ ਵਿਖੇ ਦਿੱਤੀ ਜਾਣ ਵਾਲੀ ਰਿਸੈਪਸ਼ਨ ਚ ਭਾਗ ਲੈਣਗੇ। 23 ਫਰਵਰੀ ਨੂੰ ਭਾਰਤੀ ਪਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮਿੱਥੇ ਪਰੋਗਰਾਮਾਂ ਚ ਹਿੱਸਾ ਲੈਣਗੇ। 24 ਫਰਵਰੀ ਨੂੰ ਉਹ ਇਕ ਵੱਡੇ ਯੂਥ ਪਰੋਗਰਾਮ ਚ ਸ਼ਿਰਕਤ ਕਰਨਗੇ ਅਤੇ 25 ਫਰਵਰੀ ਨੁੰ ਵਾਪਸ ਕੈਨੇਡਾ ਪਰਤਣਗੇ। ਕੈਨੇਡੀਅਨ ਪਰਧਾਨ ਮੰਤਰੀ ਦੀ ਇਸ ਫੇਰੀ ਦੌਰਾਨ ਟਰਾਂਟੋ ਤੋਂ ਜਗਦੀਸ਼ ਗਰੇਵਾਲ, ਕੰਵਲਜੀਤ ਸਿੰਘ ਕੰਵਲ, ਐਡਮਿੰਟਨ ਤੋਂ ਜਰਨੈਲ ਬਸੋਤਾ ਅਤੇ ਕੈਲਗਰੀ ਤੋਂ ਰਣਜੀਤ ਸਿੱਧੂ ਪੰਜਾਬੀ ਪੱਤਰਕਾਰ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨਗੇ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top