Home / ਭਾਰਤ / ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਦੀ ਭੇਤਭਰੀ ਹਾਲਤ ’ਚ ਮੌਤ
ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਦੀ ਭੇਤਭਰੀ ਹਾਲਤ ’ਚ ਮੌਤ

ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਦੀ ਭੇਤਭਰੀ ਹਾਲਤ ’ਚ ਮੌਤ

ਨਵੀਂ ਦਿੱਲੀ, 18 ਜਨਵਰੀ, ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਅੱਜ ਭੇਤਭਰੀ ਹਾਲਤ ’ਚ ਇੱਥੋਂ ਦੇ ਪੰਜ ਤਾਰਾ ਹੋਟਲ ਲੀਲਾ ’ਚੋਂ ਲਾਸ਼ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਲਾਸ਼ ਕਮਰਾ ਨੰਬਰ 345 ਦੇ ਬਿਸਤਰ ’ਤੇ ਪਈ ਹੋਈ ਸੀ। ਸ਼ਸ਼ੀ ਥਰੂਰ ਅਤੇ ਸੁਨੰਦਾ ਦਾ 2010 ’ਚ ਵਿਆਹ ਹੋਇਆ ਸੀ। ਪਿਛਲੇ ਕੁਝ ਦਿਨਾਂ ਤੋਂ ਇਕ ਪਾਕਿਸਤਾਨੀ ਪੱਤਰਕਾਰ ਨਾਲ ਸੋਸ਼ਲ ਸਾਈਟ ਟਵਿੱਟਰ ’ਤੇ ਥਰੂਰ ਨਾਲ ਰਿਸ਼ਤਿਆਂ ਨੂੰ ਲੈ ਕੇ ਉਨ੍ਹਾਂ ਦਾ ਵਿਵਾਦ ਚੱਲ ਰਿਹਾ ਸੀ। ਸੂਤਰਾਂ ਮੁਤਾਬਕ ਸ੍ਰੀ ਥਰੂਰ ਨੇ ਹੀ ਸੁਨੰਦਾ ਪੁਸ਼ਕਰ ਦੀ ਮੌਤ ਦੀ ਖ਼ਬਰ ਪੁਲੀਸ ਨੂੰ ਦਿੱਤੀ। ਪੁਲੀਸ ਦਾ ਕਹਿਣਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੋ ਸਕਦਾ ਹੈ ਅਤੇ ਪੜਤਾਲ ਚੱਲ ਰਹੀ ਹੈ। ਕੱਲ੍ਹ ਸ਼ਸ਼ੀ ਥਰੂਰ ਅਤੇ ਸੁਨੰਦਾ ਨੇ ਸਾਂਝੇ ਬਿਆਨ ’ਚ ਕਿਹਾ ਸੀ ਕਿ ਉਹ ਦੋਵੇਂ ਖੁਸ਼ ਹਨ। ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਦੀ ਵਿਆਹੁਤਾ ਜ਼ਿੰਦਗੀ ’ਚ ਜ਼ਹਿਰ ਘੋਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਦੋਹਾਂ ਵਿਚਕਾਰ ਕੋਈ ਅਣਬਣ ਨਹੀਂ ਹੈ।

ਸੁਨੰਦਾ ਤੂੰ ਇਹ ਕੀ ਕਰ ਦਿੱਤਾ : ਤਰਾਰ

ਇਸਲਾਮਾਬਾਦ: ਥਰੂਰ ਜੋੜੀ ਵਿੱਚ ਆਈ ਪਾਕਿਸਤਾਨ ਦੀ ਪੱਤਰਕਾਰ ਮੇਹਰ ਤਰਾਰ ਨੇ ਸੁਨੰਦਾ ਦੀ ਮੌਤ ’ਤੇ ਟਵੀਟ ਕਰਦਿਆਂ ਕਿਹਾ ਹੈ! ‘‘ਓ ਮੇਰੇ ਖ਼ੁਦਾ, ਸੁਨੰਦਾ ਤੂੰ ਇਹ ਕੀ ਕਰ ਦਿੱਤਾ।’’ ਉਸ ਨੇ ਇਸ ਮੌਤ ਨੂੰ ਆਪਣੇ ਲਈ ਵੱਡਾ ਧੱਕਾ ਤੇ ਪ੍ਰੇਸ਼ਾਨੀ ਦਾ ਸਬੱਬ ਕਰਾਰ ਦਿੱਤਾ ਹੈ। 41 ਸਾਲਾ ਪੱਤਰਕਾਰ ਨੇ ਟਵੀਟ  ਕੀਤਾ ਹੈ, ‘‘ਮੈਨੂੰ ਜਦੋਂ ਸੁਨੰਦਾ ਦੀ ਮੌਤ ਦਾ ਪਤਾ ਲੱਗਾ ਤਾਂ ਸੁੰਨ ਰਹਿ ਗਈ, ਖ਼ੁਦਾ ਉਸ ਦੀ ਆਤਮਾ ਨੂੰ ਸ਼ਾਂਤੀ ਬਖ਼ਸ਼ੇ।’’

  • M_Id_328003_Sunanda_Pushkar

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top