Home / ਖੇਡਾਂ / ਕਰੋ ਜਾਂ ਮਰੋ ਦੇ ਮੁਕਾਬਲੇ ਨੂੰ ਲੈ ਕੇ ਵਿਰਾਟ ਪੂਰੇ ਜੋਸ਼ ’ਚ; ਟੀਮ ਅਭਿਆਸ ’ਚ ਰੁੱਝੀ
ਕਰੋ ਜਾਂ ਮਰੋ ਦੇ ਮੁਕਾਬਲੇ ਨੂੰ ਲੈ ਕੇ ਵਿਰਾਟ ਪੂਰੇ ਜੋਸ਼ ’ਚ; ਟੀਮ ਅਭਿਆਸ ’ਚ ਰੁੱਝੀ

ਕਰੋ ਜਾਂ ਮਰੋ ਦੇ ਮੁਕਾਬਲੇ ਨੂੰ ਲੈ ਕੇ ਵਿਰਾਟ ਪੂਰੇ ਜੋਸ਼ ’ਚ; ਟੀਮ ਅਭਿਆਸ ’ਚ ਰੁੱਝੀ

ਸੇਂਚੁਰੀਅਨ, ਕੇਪਟਾਊਨ ਵਿੱਚ ਪਹਿਲਾ ਟੈਸਟ ਮੈਚ ਹਾਰ ਚੁੱਕੀ ਭਾਰਤੀ ਟੀਮ ਦੇ ਲਈ ਸੇਂਚੁਰੀਅਨ ਵਿੱਚ ਵਾਪਸੀ ਕਰਨੀ ਸੌਖੀ ਨਹੀ ਹੈ ਕਿਉਂਕਿ ਇੱਥੇ ਸ਼ੁਰੂ ਤੋਂ ਹੀ ਮੇਜ਼ਬਾਨ ਟੀਮ ਦਾ ਸਿੱਕਾ ਚੱਲਦਾ ਆਇਆ ਹੈ। ਭਾਰਤ ਨੇ ਇੱਥੇ-ਇੱਕੋ ਇੱਕ ਟੈਸਟ ਖੇਡਿਆ ਹੈ, ਇਹ 16 ਤੋਂ 20 ਦਸੰਬਰ 2010 ਤਕ ਖੇਡਿਆ ਗਿਆ ਸੀ। ਇਸ ਵਿੱਚ ਭਾਰਤ ਪਾਰੀ ਅਤੇ 25 ਦੌੜਾਂ ਨਾਲ ਹਾਰ ਗਿਆ ਸੀ। ਉਸ ਮੈਚ ਵਿੱਚ ਭਾਰਤੀ ਟੀਮ ਦਾ ਕਪਤਾਨ ਮਹਿੰਦਰ ਸਿੰੰਘ ਧੋਨੀ ਸੀ।

ਮੌਜੂਦਾ ਟੈਸਟ ਲੜੀ ਦਾ ਪਹਿਲਾ ਟੈਸਟ ਹਾਰ ਜਾਣ ਕਾਰਨ ਭਾਰਤੀ ਟੀਮ ਉੱਤੇ ਬੇਹੱਦ ਦਬਾਅ ਵਿੱਚ ਹੈ ਤੇ ਵਾਪਸੀ ਵਿੱਚ ਕਾਫੀ ਮੁਸ਼ਕਿਲ ਹੋਵੇਗੀ, ਪਰ ਕਪਤਾਨ ਵਿਰਾਟ ਕੋਹਲੀ ਉਤਸ਼ਾਹ ਨਾਲ ਭਰਿਆ ਹੋਇਆ ਹੈ। ਇਸ ਮੈਦਾਨ ਵਿੱਚ ਵੀ ਤੇਜ਼ ਗੇਂਦਬਾਜ਼ਾਂ ਦੀ ਤੂਤੀ ਬੋਲਦੀ ਹੈ। ਪਹਿਲੇ ਮੈਚ ਵਿੱਚ ਭਾਰਤੀ ਬੱਲੇਬਾਜ਼ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ਾਂ ਅੱਗੇ ਟਿਕੇ ਨਹੀ ਸਨ ਅਤੇ ਹੁਣ ਦੂਜੇ ਮੈਚ ਤੋਂ ਪਹਿਲਾਂ ਵਿਰੋਧੀ ਦਬਾਅ ਦੀ ਰਣਨੀਤੀ ਬਣਾ ਕੇ ਚੱਲ ਰਹੇ ਹਨ ਤੇ ਦੱਖਣੀ ਅਫਰੀਕਾ ਦੇ ਕੋਚ ਔਟਿਸ ਗਿਬਸਨ ਨੇ ਵੀ ਕਿਹਾ ਹੈ ਕਿ ਉਹ ਦੂਜੇ ਮੈਚ ਵਿੱਚ ਵੀ ਚਾਰ ਗੇਂਦਬਾਜ਼ਾਂ ਦੇ ਨਾਲ ਭਾਰਤੀ ਬੱਲੇਬਾਜ਼ਾਂ ਉੱਤੇ ਹਮਲਾ ਬੋਲਿਆ ਜਾਵੇਗਾ। ਸੇਂਚੁਰੀਅਨ ਦੇ ਮੈਦਾਨ ਵਿੱਚ ਨਵੰਬਰ 1995 ਵਿੱਚ ਇੰਗਲੈਂਡ ਨਾਲ ਪਹਿਲਾ ਟੈਸਟ ਖੇਡਿਆ ਸੀ। ਇਹ ਡਰਾਅ ਰਿਹਾ ਸੀ। ਇਸ ਮੈਦਾਨ ਵਿੱਚ ਹੁਣ ਤਕ 22 ਟੈਸਟ ਖੇਡੇ ਹਨ ਤੇ ਦੱਖਣੀ ਅਫਰੀਕਾ ਨੇ 17 ਟੈਸਟ ਜਿੱਤੇ ਹਨ। ਤਿੰਨ ਟੈਸਟ ਡਰਾਅ ਰਹੇ ਹਨ ਤੇ ਸਿਰਫ ਦੋ ਟੈਸਟ ਦੱਖਣੀ ਅਫਰੀਕਾ ਹਾਰਿਆ ਹੈ।
ਇਸ ਮੈਦਾਨ ਵਿੱਚ ਦੱਖਣੀ ਅਫਰੀਕਾ ਨੇ ਆਪਣੇ ਪਿਛਲੇ ਤਿੰਨ ਟੈਸਟਾਂ ਵਿੱਚ ਵੈਸਟ ਇੰਡੀਜ਼ ਨੂੰ ਪਾਰੀ ਅਤੇ 220 ਦੌੜਾਂ ਨਾਲ, ਇੰਗਲੈਂਡ ਨੂੰ 280 ਦੌੜਾਂ ਨਾਲ ਤੇ ਨਿਊਜ਼ੀਲੈਂਡ ਨੂੰ 204 ਦੌਡਾ ਨਾਲ ਹਰਾਇਆ ਹੈ। ਦੱਖਣੀ ਅਫਰੀਕਾ ਦੇ ਇਸ ਰਿਕਾਰਡ ਨੂੰ ਦੇਖਦਿਆਂ ਭਾਰਤੀ ਖਿਡਾਰੀਆਂ ਨੂੰ ਅਪਣਾ ਦੋ ਸੌ ਫੀਸਦੀ ਪ੍ਰਦਰਸ਼ਨ ਕਰਨਾ ਹੋਵੇਗਾ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top