Home / ਭਾਰਤ / ਓਐਨਜੀਸੀ ਦੇ ਜਹਾਜ਼ ਵਿੱਚ ਧਮਾਕਾ, 5 ਹਲਾਕ
ਓਐਨਜੀਸੀ ਦੇ ਜਹਾਜ਼ ਵਿੱਚ ਧਮਾਕਾ, 5 ਹਲਾਕ

ਓਐਨਜੀਸੀ ਦੇ ਜਹਾਜ਼ ਵਿੱਚ ਧਮਾਕਾ, 5 ਹਲਾਕ

ਕੋਚੀ, 13 ਫਰਵਰੀ
ਕੋਚਿਨ ਸ਼ਿਪਯਾਰਡ ਲਿਮਟਿਡ (ਸੀਐਸਐਲ) ਦੇ ਅਹਾਤੇ ਵਿੱਚ ਮੁਰੰਮਤ ਦੌਰਾਨ ਓਐਨਜੀਸੀ ਬੇੜੇ ਵਿੱਚ ਹੋਏ ਧਮਾਕੇ ਮਗਰੋਂ ਲੱਗੀ ਅੱਗ ਕਰਕੇ ਪੰਜ ਜਣੇ ਹਲਾਕ ਹੋ ਗਏ। ਧਮਾਕੇ ’ਚ ਸੱਤ ਵਿਅਕਤੀ ਜ਼ਖ਼ਮੀ ਹੋਏ ਹਨ। ਫ਼ੌਤ ਹੋਏ ਲੋਕ ਠੇਕੇ ’ਤੇ ਕੰਮ ਕਰਨ ਵਾਲੇ ਕਾਮੇ ਮੰਨੇ ਜਾਂਦੇ ਹਨ। ਸੀਐਸਐਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮਧੂ ਐਸ ਨਾਇਰ ਨੇ ਕਿਹਾ ਕਿ ਧਮਾਕਾ ਓਐਨਜੀਸੀ ਬੇੜੇ ਸਾਗਰ ਭੂਸ਼ਨ ਦੇ ਮੂਹਰਲੇ ਟੈਂਕ ’ਚ ਸਵੇਰੇ ਸਵਾ 9 ਵਜੇ ਹੋਇਆ। ਉਨ੍ਹਾਂ ਕਿਹਾ,‘‘ਟੈਂਕ ਅੰਦਰ ਗੈਸ ਜਮਾਂ ਹੋਣ ਕਰਕੇ ਇਹ ਧਮਾਕਾ ਹੋਇਆ ਜਾਪਦਾ ਹੈ।’’ ਉਂਜ ਉਨ੍ਹਾਂ ਕਿਹਾ ਕਿ ਪੂਰੀ ਜਾਂਚ ਮਗਰੋਂ ਹੀ ਧਮਾਕੇ ਦੇ ਅਸਲ ਕਾਰਨਾਂ ਦਾ ਪਤਾ ਲੱਗੇਗਾ। ਧਮਾਕੇ ਮਗਰੋਂ ਅੱਗ ਬੁਝਾਊ ਕਰਮੀਆਂ ਨੂੰ ਸੱਦ ਕੇ 12 ਵਿਅਕਤੀਆਂ ਨੂੰ ਮੌਕੇ ਤੋਂ ਤੁਰੰਤ ਹਟਾਇਆ ਗਿਆ। ਇਨ੍ਹਾਂ ’ਚੋਂ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 7 ਹੋਰਾਂ ਨੂੰ ਵੱਖ ਵੱਖ ਹਸਪਤਾਲਾਂ ’ਚ ਦਾਖ਼ਲ ਕਰਵਾਇਆ ਗਿਆ। ਇਨ੍ਹਾਂ ’ਚੋਂ ਇਕ ਕਾਮੇ ਦੀ 40 ਫ਼ੀਸਦ ਝੁਲਸਣ ਕਰਕੇ ਹਾਲਤ ਗੰਭੀਰ ਹੈ। ਸੀਐਸਐਲ ਨੇ ਕਿਹਾ ਕਿ ਸਵੇਰੇ ਫੋਨ ’ਤੇ ਬੇੜੇ ਦੇ ਏਅਰ ਕੰਡੀਸ਼ਨਡ ਵਾਲੇ ਖੇਤਰ ਨੇੜੇ ਗੈਸ ਲੀਕ ਹੋਣ ਦੀ ਜਾਣਕਾਰੀ ਮਿਲੀ ਸੀ ਜਿਥੇ ਮੁਰੰਮਤ ਦਾ ਕੰਮ ਚਲ ਰਿਹਾ ਸੀ। ਸਾਰੇ ਕਾਮਿਆਂ ਨੂੰ ਤੁਰੰਤ ਕੰਮ ਰੋਕਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ ਪਰ ਇਸੇ ਦੌਰਾਨ ਧਮਾਕਾ ਹੋ ਗਿਆ। ਸੀਐਸਐਲ ਨੇ ਮ੍ਰਿਤਕਾਂ ਦੇ ਨੇੜਲੇ ਪਰਿਵਾਰਾਂ ਨੂੰ 10 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਜ਼ਖ਼ਮੀਆਂ ਦਾ ਇਲਾਜ ਕੰਪਨੀ ਵੱਲੋਂ ਕਰਵਾਇਆ ਜਾਵੇਗਾ। ਸ੍ਰੀ ਨਾਇਰ ਨੇ ਦੱਸਿਆ ਕਿ ਸੀਐਸਐਲ ਨੇ ਘਟਨਾ ਦੀ ਉੱਚ ਪੱਧਰੀ ਜਾਂਚ ਆਰੰਭ ਕਰ ਦਿੱਤੀ ਹੈ। ਪੁਲੀਸ ਕਮਿਸ਼ਨਰ ਐਮ.ਪੀ.ਦਿਨੇਸ਼ ਨੇ ਹਾਦਸੇ ਵਾਲੀ ਥਾਂ ਦਾ ਮੁਆਇਨਾ ਕਰਨ ਮਗਰੋਂ ਕਿਹਾ ਕਿ ਹਾਲਾਤ ਕੰਟਰੋਲ ਵਿੱਚ ਹਨ। ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗਾਂ ਬਾਰੇ ਮੰਤਰੀ ਨਿਤਿਨ ਗਡਕਰੀ ਨੇ ਧਮਾਕੇ ’ਚ ਗਈਆਂ ਜਾਨਾਂ ’ਤੇ ਅਫ਼ਸੋਸ ਪ੍ਰਗਟਾਉਂਦਿਆਂ ਜ਼ਖ਼ਮੀਆਂ ਨੂੰ ਹਰਸੰਭਵ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਕੇਰਲਾ ਦੇ ਮੁੱਖ ਮੰਤਰੀ ਪੀ ਵਿਜਯਨ ਨੇ ਵੀ ਪੰਜ ਵਿਅਕਤੀਆਂ ਦੀ ਮੌਤ ’ਤੇ ਦੁਖ ਪ੍ਰਗਟ ਕੀਤਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top