Home / ਮਨੋਰੰਜਨ / ਇਤਰਾਜ਼ਯੋਗ ਸ਼ਬਦ ਦੀ ਵਰਤੋਂ ‘ਤੇ ਵਿਰੋਧ ਵਧਦਾ ਦੇਖ ਸ਼ਿਲਪਾ ਨੇ ਮੰਗੀ ਮੁਆਫੀ
ਇਤਰਾਜ਼ਯੋਗ ਸ਼ਬਦ ਦੀ ਵਰਤੋਂ ‘ਤੇ ਵਿਰੋਧ ਵਧਦਾ ਦੇਖ ਸ਼ਿਲਪਾ ਨੇ ਮੰਗੀ ਮੁਆਫੀ

ਇਤਰਾਜ਼ਯੋਗ ਸ਼ਬਦ ਦੀ ਵਰਤੋਂ ‘ਤੇ ਵਿਰੋਧ ਵਧਦਾ ਦੇਖ ਸ਼ਿਲਪਾ ਨੇ ਮੰਗੀ ਮੁਆਫੀ

ਮੁੰਬਈ — ਇਕ ਟੀ. ਵੀ. ਪ੍ਰੋਗਰਾਮ ਦੌਰਾਨ ਅਭਿਨੇਤਾ ਸਲਮਾਨ ਖਾਨ ਤੇ ਸ਼ਿਲਪਾ ਸ਼ੈੱਟੀ ਦੇ ਇਤਰਾਜ਼ਯੋਗ ਸ਼ਬਦ ਦੀ ਵਰਤੋਂ ਤੋਂ ਬਾਅਦ ਦੋਵਾਂ ਕਲਾਕਾਰਾਂ ਦਾ ਰੱਜ ਕੇ ਵਿਰੋਧ ਹੋ ਰਿਹਾ ਹੈ। ਵਾਲਮੀਕਿ ਸਮਾਜ ਦੇ ਲੋਕ ਸਲਮਾਨ ਦੀ ਹਾਲ ਹੀ ‘ਚ ਰਿਲੀਜ਼ ਹੋਈ ਫਿਲਮ ‘ਟਾਈਗਰ ਜ਼ਿੰਦਾ ਹੈ’ ਦੇ ਵਿਰੋਧ ‘ਤੇ ਵੀ ਉਤਰ ਆਏ ਹਨ। ਹੰਗਾਮਾ ਵਧਦਾ ਦੇਖ ਸ਼ਿਲਪਾ ਨੇ ਇਸ ਮਾਮਲੇ ‘ਤੇ ਹੁਣ ਮੁਆਫੀ ਮੰਗ ਲਈ ਹੈ।
ਸ਼ਿਲਪਾ ਸ਼ੈੱਟੀ ਨੇ ਆਪਣੇ ਟਵਿਟਰ ਅਕਾਊਂਟ ਰਾਹੀਂ ਆਪਣੀ ਗਲਤੀ ਮੰਨਦਿਆਂ ਟਵੀਟ ਕੀਤਾ, ‘ਹਾਲ ਹੀ ‘ਚ ਮੈਂ ਇਕ ਇੰਟਰਵਿਊ ‘ਚ ਕੁਝ ਸ਼ਬਦਾਂ ਦੀ ਵਰਤੋਂ ਕੀਤੀ, ਜਿਸ ਨੂੰ ਗਲਤ ਤਰੀਕੇ ਨਾਲ ਲਿਆ ਗਿਆ। ਮੇਰੇ ਉਨ੍ਹਾਂ ਸ਼ਬਦਾਂ ਦੇ ਇਸਤੇਮਾਲ ਕਰਨ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਵੀ ਨਹੀਂ ਸੀ।’

ਸ਼ਿਲਪਾ ਨੇ ਦੂਜੇ ਟਵੀਟ ‘ਚ ਕਿਹਾ, ‘ਜੇਕਰ ਕਿਸੇ ਨੂੰ ਬੁਰਾ ਲੱਗਾ ਹੈ ਤਾਂ ਮੈਂ ਮੁਆਫੀ ਮੰਗਦੀ ਹਾਂ। ਮੈਨੂੰ ਮਾਣ ਹੈ ਕਿ ਮੈਂ ਅਜਿਹੇ ਮੁਲਕ ‘ਚ ਰਹਿੰਦੀ ਹਾਂ, ਜਿਥੇ ਇੰਨੀਆਂ ਵੱਖ-ਵੱਖ ਜਾਤੀਆਂ ਤੇ ਪੰਥ ਵੱਸਦੇ ਹਨ। ਮੈਂ ਇਨ੍ਹਾਂ ਸਾਰਿਆਂ ਦੀ ਇੱਜ਼ਤ ਕਰਦੀ ਹਾਂ।’

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਸਲਮਾਨ ਖਾਨ ਤੇ ਸ਼ਿਲਪਾ ਸ਼ੈੱਟੀ ਦੇ ਖਿਲਾਫ ਕੇਸ ਵੀ ਦਰਜ ਹੋ ਚੁੱਕਾ ਹੈ। ਖਬਰਾਂ ਮੁਤਾਬਕ ਸਲਮਾਨ ਤੇ ਸ਼ਿਲਪਾ ਦੀ ਇਸ ਇਤਰਾਜ਼ਯੋਗ ਟਿੱਪਣੀ ਦੀ ਵਜ੍ਹਾ ਕਾਰਨ ਸਲਮਾਨ ਦੀ ਫਿਲਮ ਨੂੰ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਜਸਥਾਨ, ਯੂ. ਪੀ. ਤੇ ਗੁਜਰਾਤ ਦੇ ਕਈ ਹਿੱਸਿਆਂ ‘ਚ ਫਿਲਮ ਦੇ ਪੋਸਟਰ ਪਾੜਨ ਤੇ ਥਿਏਟਰ ‘ਚ ਭੰਨਤੋੜ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top