Home / ਖੇਡਾਂ / ਆਸਟਰੇਲੀਅਨ ਓਪਨ ਦੇ ਡਰਾਅ ਵਿੱਚ ਨਡਾਲ ਨੂੰ ਮਿਲੀ ਸਿਖ਼ਰਲੀ ਦਰਜਾਬੰਦੀ
ਆਸਟਰੇਲੀਅਨ ਓਪਨ ਦੇ ਡਰਾਅ ਵਿੱਚ ਨਡਾਲ ਨੂੰ ਮਿਲੀ ਸਿਖ਼ਰਲੀ ਦਰਜਾਬੰਦੀ

ਆਸਟਰੇਲੀਅਨ ਓਪਨ ਦੇ ਡਰਾਅ ਵਿੱਚ ਨਡਾਲ ਨੂੰ ਮਿਲੀ ਸਿਖ਼ਰਲੀ ਦਰਜਾਬੰਦੀ

ਮੈਲਬਰਨ, 
ਸੱਟ ਕਾਰਨ ਪਿਛਲੇ ਸਾਲ ਕਾਫੀ ਸਮਾਂ ਮੈਦਾਨ ਤੋਂ ਬਾਹਰ ਰਹਿਣ ਕਾਰਨ ਸਰਬੀਆ ਦੇ ਨੋਵਾਕ ਜੋਕੋਵਿਚ ਨੂੰ 2018 ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਟੂਰਨਾਮੈਂਟ ਵਿੱਚ 14 ਵੀਂ ਦਰਜਾਬੰਦੀ ਮਿਲੀ ਹੈ। ਸਵਿਟਜ਼ਰਲੈਂਡ ਦੇ  ਰੌਜਰ ਫੈਡਰਰ ਨੰਬਰ ਦੋ ਅਤੇ ਸਪੇਨ ਦੇ ਰਾਫੇਲ ਨਾਡਾਲ ਨੰਬਰ ਇੱਕ ਦਰਜਾਬੰਦੀ ਉੰਤੇ ਖੇਡਣਗੇ।
ਅਗਲੇ ਹਫ਼ਤੇ ਮੈਲਬਰਨ ਵਿੱਚ ਸ਼ੁਰੂ ਹੋ ਰਹੇ ਇਸ ਅਹਿਮ ਟੂਰਨਾਮੈਂਟ ਵਿੱਚ ਮਹਿਲਾ ਵਰਗ ਵਿੱਚ ਸਿਮੋਨਾ ਹੈਲੇਪ ਨੰਬਰ ਇੱਕ ਅਤੇ ਕੈਰੋਲੀਨ ਵੋਜ਼ਨਿਆਕੀ ਨੂੰ ਨੰਬਰ ਦੋ ਦਾ ਸਥਾਲ ਮਿਲਿਆ ਹੈ।
ਆਸਟਰੇਲੀਅਨ ਓਪਨ ਵਿੱਚ ਦਰਜਾਬੰਦੀ ਮੁੱਖ ਤੌਰ ਉੱਤੇ ਏਟੀਪੀ ਦਰਜਾਬੰਦੀ ਨੂੰ ਆਧਾਰ ਬਣਾ ਕੇ ਦਿੱਤੀ ਜਾਂਦੀ ਹੈ। ਇਸ ਟੂਰਨਾਮੈਂਟ ਵਿੱਚ ਬਰਤਾਨੀਆਂ ਦੇ ਐਂਡੀ ਮਰੇ, ਜਾਪਾਨ ਦਾ ਕੇਹੀ ਨਿਸ਼ੀਕੇਰੀ, ਪਿਛਲੀ ਚੈਂਪੀਅਨ ਸੈਰੇਨਾ ਵਿਲੀਅਮਜ਼ ਦੇ ਨਾ ਖੇਡਣ ਕਾਰਲ ਦਰਜਾਬੰਦੀ ਵਿੱਚ ਵੀ ਅੰਤਰ ਆਇਆ ਹੈ।
ਖ਼ਿਤਾਬ ਦੇ ਵੱਡੇ ਦਾਅਵੇਦਾਰ ਫੈਡਰਰ ਆਪਣੇ ਖਿਤਾਬ ਦੀ ਰਖਿਆ ਲਈਸਲੋਵਾਨੀਆ ਦੇ ਇਲਾਇਜ਼ ਬੈਡਾਈਨ ਨਾਲ ਮੈਚ ਤੋਂ ਸ਼ਰੂੂਆਤ ਕਰਨਗੇ ਜਦੋਂ ਕਿ ਪਿਛਲੇ ਸਾਲ ਸੈਕਿੰਡ ਰਿਹਾ ਰਾਫੇਲ ਨਾਡਾਲ ਡੌਮੀਨੀਕ ਰਿਪਬਲਿਕ ਦੇ ਵਿਕਟਰ ਐਸਟਰੇਲਾ ਬਰਗੋਸ ਨਾਲ ਖੇਡੇਗਾ।   

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top