Home / ਮਨੋਰੰਜਨ / ਆਦਿੱਤਿਆ ਨੂੰ ਫਿਲਮ ‘ਚ ਕਾਸਟ ਕਰਨ ਲਈ ਨਹੀਂ ਕਹਿੰਦੀ : ਰਾਣੀ ਮੁਖਰਜੀ
ਆਦਿੱਤਿਆ ਨੂੰ ਫਿਲਮ ‘ਚ ਕਾਸਟ ਕਰਨ ਲਈ ਨਹੀਂ ਕਹਿੰਦੀ : ਰਾਣੀ ਮੁਖਰਜੀ

ਆਦਿੱਤਿਆ ਨੂੰ ਫਿਲਮ ‘ਚ ਕਾਸਟ ਕਰਨ ਲਈ ਨਹੀਂ ਕਹਿੰਦੀ : ਰਾਣੀ ਮੁਖਰਜੀ

ਕੋਲਕਾਤਾ — ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਆਦਿੱਤਿਆ ਚੋਪੜਾ ਨੂੰ ਫਿਲਮ ‘ਚ ਕਾਸਟ ਕਰਨ ਲਈ ਕਦੇ ਨਹੀਂ ਕਹਿੰਦੀ। ਉਹ ਲੰਮੇ ਸਮੇਂ ਬਾਅਦ ਫਿਲਮ ‘ਹਿਚਕੀ’ ਨਾਲ ਵਾਪਸੀ ਕਰ ਰਹੀ ਹੈ। ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਤੀ ਅਤੇ ਫਿਲਮਕਾਰ ਆਦਿੱਤਿਆ ਚੋਪੜਾ ਨਾਲ ਫਿਲਮਾਂ ‘ਚ ਕੰਮ ਬਾਰੇ ਵੀ ਗੱਲ ਨਹੀਂ ਕਰਦੀ। ਮੈਂ ਉਨ੍ਹਾਂ ਨੂੰ ਸਿਰਫ ਇੰਨਾ ਕਹਿੰਦੀ ਹਾਂ ਕਿ ਅਸੀਂ ਅਗਲੇ ਬੱਚੇ ਦੀ ਪਲਾਨਿੰਗ ਕਦੋਂ ਕਰਨੀ ਹੈ। ਆਦਿੱਤਿਆ ਨਾਲ ਮੇਰੀ ਗੱਲਬਾਤ ਪਿਆਰ ਆਦਿ ਨੂੰ ਲੈ ਕੇ ਹੁੰਦੀ ਹੈ। ਬਾਲੀਵੁੱਡ ‘ਚ ਚੱਲ ਰਹੇ ਭਾਈ-ਭਤੀਜਾਵਾਦ ਦੇ ਮੁੱਦੇ ‘ਤੇ ਰਾਣੀ ਨੇ ਕਿਹਾ ਕਿ ਮੈਂ ਇਹ ਨਹੀਂ ਕਹਾਂਗੀ ਕਿ ਮੈਨੂੰ ਫਿਲਮ ਇੰਡਸਟਰੀ ‘ਚ ਆਸਾਨੀ ਨਾਲ ਐਂਟਰੀ ਮਿਲ ਗਈ। ਤੁਹਾਨੂੰ ਜੋ ਮਿਲਦਾ ਹੈ, ਤੁਹਾਡੀ ਯੋਗਤਾ ‘ਤੇ ਮਿਲਦਾ ਹੈ।

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top