Home / ਮਨੋਰੰਜਨ / ਅਕਸ਼ੇ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ : ਰਾਧਿਕਾ
ਅਕਸ਼ੇ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ : ਰਾਧਿਕਾ

ਅਕਸ਼ੇ ਨਾਲ ਕੰਮ ਕਰਨਾ ਸ਼ਾਨਦਾਰ ਤਜਰਬਾ : ਰਾਧਿਕਾ

ਨਵੀਂ ਦਿੱਲੀ — ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਦਾ ਕਹਿਣਾ ਹੈ ਕਿ ਫਿਲਮ ‘ਪੈਡਮੈਨ’ ‘ਚ ਅਕਸ਼ੇ ਕੁਮਾਰ ਨਾਲ ਕੰਮ ਕਰਨਾ ਉਨ੍ਹਾਂ ਲਈ ਸ਼ਾਨਦਾਰ ਤਜਰਬਾ ਰਿਹਾ ਹੈ। ਰਾਧਿਕਾ ਇਨ੍ਹੀਂ ਦਿਨੀਂ ਅਕਸ਼ੇ ਨਾਲ ‘ਪੈਡਮੈਨ’ ‘ਚ ਕੰਮ ਕਰ ਰਹੀ ਹੈ। ਫਿਲਮ ‘ਚ ਸੋਨਮ ਕਪੂਰ ਵੀ ਹੈ। ਇਹ ਫਿਲਮ ਮਹਾਵਾਰੀ ਤੇ ਔਰਤਾਂ ਦੀ ਸਿਹਤ ‘ਤੇ ਕੇਂਦਰਿਤ ਹੈ। ਇਹ ਫਿਲਮ ਕੋਯੰਬਟੂਰ ਵਾਸੀ ਅਰੁਣਾਚਲਮ ਮੁਰੂਗਾਨਾਥਮ ਦੀ ਜ਼ਿੰਦਗੀ ‘ਤੇ ਆਧਾਰਿਤ ਹੈ ਜਿਨ੍ਹਾਂ ਨੇ ਆਪਣੇ ਪਿੰਡ ‘ਚ ਔਰਤਾਂ ਵਿਚ ਸਸਤੇ ਸੈਨੇਟਰੀ ਨੈਪਕਿਨ ਉਪਲਬਧ ਕਰਵਾਉਣ ਲਈ ਇਕ ਮੁਹਿੰਮ ਸ਼ੁਰੂ ਕੀਤੀ। ਰਾਧਿਕਾ ਨੇ ਕਿਹਾ,”ਸੈਫ ਅਲੀ ਖਾਨ ਦੇ ਨਾਲ ‘ਬਾਜ਼ਾਰ’ ਦੀ ਵੀ ਸ਼ੂਟਿੰਗ ਕਰ ਰਹੀ ਹਾਂ। ਮੈਂ ‘ਸ਼ੂਟ ਦਿ ਪਿਆਨੋ ਪਲੇਅਰ’ ਤੇ ‘ਬਾਂਬਰੀਆ’ ‘ਤੇ ਵੀ ਕੰਮ ਕਰ ਰਹੀ ਹਾਂ।”

Comments

comments

Leave a Reply

Your email address will not be published. Required fields are marked *

*

You may use these HTML tags and attributes: <a href="" title=""> <abbr title=""> <acronym title=""> <b> <blockquote cite=""> <cite> <code> <del datetime=""> <em> <i> <q cite=""> <strike> <strong>

Scroll To Top